ਜੂਲੀਅਨ ਅਸਾਂਜੇ ਦੀ ਹਵਾਲਗੀ ਮਾਮਲੇ ''ਤੇ ਫਰਵਰੀ 2020 ''ਚ ਹੋਵੇਗੀ ਸੁਣਵਾਈ

06/14/2019 6:04:15 PM

ਲੰਡਨ (ਏ.ਐਫ.ਪੀ.)- ਬ੍ਰਿਟੇਨ ਦੇ ਜੱਜ ਨੇ ਸ਼ੁੱਕਰਵਾਰ ਨੂੰ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਹਵਾਲਗੀ ਮਾਮਲੇ 'ਤੇ ਸੁਣਵਾਈ ਲਈ ਅਗਲੇ ਸਾਲ ਫਰਵਰੀ ਦਾ ਸਮਾਂ ਤੈਅ ਕੀਤਾ। ਅਸਾਂਜੇ (47) ਜਾਸੂਸੀ ਦੇ ਦੋਸ਼ਾਂ ਵਿਚ ਅਮਰੀਕਾ ਵਿਚ ਲੋੜੀਂਦਾ ਹੈ। ਉਹ 2010 ਵਿਚ ਅਫਗਾਨਿਸਤਾਨ ਅਤੇ ਇਰਾਕ ਵਿਚ ਅਮਰੀਕੀ ਮੁਹਿੰਮ ਨਾਲ ਜੁੜੇ ਗੁਪਤ ਫੌਜੀ ਅਤੇ ਰਣੀਤਕ ਫਾਈਲਾਂ ਜਾਰੀ ਕਰਨ ਲਈ ਜਾਸੂਸੀ ਕਾਨੂੰਨ ਦੀ ਉਲੰਘਣਾ ਦੇ ਦੋਸ਼ੀ ਹਨ। ਫਿਲਹਾਲ ਉਹ ਬ੍ਰਿਟਿਸ਼ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਲਈ 50 ਹਫਤੇ ਦੀ ਸਜ਼ਾ ਕੱਟ ਰਹੇ ਹਨ। ਇਹ ਮਾਮਲਾ 2012 ਦਾ ਹੈ।


Sunny Mehra

Content Editor

Related News