ਆਸਟਰੇਲੀਆ ''ਚ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦਾ ਨਾਮਵਰ ਸੰਸਥਾਵਾਂ ਵੱਲੋਂ ਸਨਮਾਨ

04/26/2018 9:07:12 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੇ ਦੌਰੇ 'ਤੇ ਆਏ ਹੋਏ ਪੰਜਾਬ ਦੇ ਉੱਘੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਦਾ ਰੂਬਰੂ ਤੇ ਸਨਮਾਨ ਸਮਾਰੋਹ 'ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ', ਰੇਡੀਓ ਫੋਰ ਈ. ਬੀ. ਪੰਜਾਬੀ,  ਇੰਡੋਜ਼ ਪੰਜਾਬੀ ਸਾਹਿਤ ਸਭਾ ਅਤੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਬ੍ਰਿਸਬੇਨ ਵਿਖੇ ਆਯੋਜਿਤ ਕੀਤਾ ਗਿਆ।ਸਮਾਗਮ ਵਿੱਚ ਰਮਨਦੀਪ ਸਿੰਘ ਸੋਢੀ ਨਾਲ ਟੀ. ਵੀ. ਅਤੇ ਸੋਸ਼ਲ ਮੀਡੀਏ ਰਾਹੀਂ ਜੁੜੇ ਹੋਏ ਉਨ੍ਹਾਂ ਦੇ ਸਰੋਤਿਆਂ ਨੇ ਬੜੇ ਹੀ ਉਤਸ਼ਾਹ ਨਾਲ ਸ਼ਿਰਕਤ ਕੀਤੀ। ਕਨਵੀਨਰ ਹਰਜੀਤ ਲਸਾੜਾ, ਸਮਾਜਸੇਵੀ ਮਨਜੀਤ ਸਿੰਘ ਬੋਪਾਰਾਏ, ਪ੍ਰੈੱਸ ਕਲੱਬ ਦੇ ਪ੍ਰਧਾਨ ਹਰਪ੍ਰੀਤ ਸਿੰਘ ਕੋਹਲੀ, ਪਿੰਕੀ ਸਿੰਘ ਪ੍ਰਧਾਨ, ਅਵਨਿੰਦਰ ਸਿੰਘ ਲਾਲੀ ਪ੍ਰਧਾਨ, ਵਿਜੇ ਗਰੇਵਾਲ, ਉੱਘੇ ਕਵੀ ਸਰਬਜੀਤ ਸੋਹੀ, ਆਗੂ ਸਤਪਾਲ ਸਿੰਘ, ਪ੍ਰਣਾਮ ਸਿੰਘ ਹੇਅਰ, ਦੀਪਇੰਦਰ ਸਿੰਘ ਪ੍ਰਧਾਨ, ਰੌਕੀ ਭੁੱਲਰ, ਜਸਪਾਲ ਸੰਧੂ, ਨਵਦੀਪ ਸਿੰਘ ਆਗੂ ਗ੍ਰੀਨਜ਼ ਪਾਰਟੀ, ਦਲਜੀਤ ਸਿੰਘ, ਜਗਜੀਤ ਖੋਸਾ ਜਨਰਲ ਸਕੱਤਰ ਆਦਿ ਵਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਆਸਟ੍ਰੇਲੀਆ ਵਿੱਚ ਭਾਰਤੀਆਂ ਦੇ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।


ਉਪਰੰਤ ਰਮਨਦੀਪ ਸਿੰਘ ਸੋਢੀ ਨੇ ਆਪਣੇ ਸੰਬੋਧਨ ਵਿੱਚ ਹਾਜ਼ਰੀਨਾਂ ਨਾਲ ਅਜੋਕੇ ਸਮੇਂ ਵਿੱਚ ਪੱਤਰਕਾਰੀ, ਸੋਸ਼ਲ ਮੀਡੀਏ ਦੀ ਭੂਮੀਕਾ, ਮਾਂ-ਬੋਲੀ, ਪਰਵਾਸ ਅਤੇ ਪੰਜਾਬ ਦੇ ਚਲੰਤ ਮਸਲਿਆਂ ਅਤੇ ਰਾਜਨੀਤਕ ਅਤੇ ਸਮਾਜਿਕ ਹਲਾਤ 'ਤੇ ਬਹੁਤ ਹੀ ਉਸਾਰੂ ਸੰਵਾਦ ਕੀਤਾ ।ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਨਾਲ-ਨਾਲ ਸਾਨੂੰ ਖੁਦ ਵੀ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣ ਕੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਪ੍ਰਵਾਸੀ ਭਾਰਤੀਆਂ ਵੱਲੋਂ ਦੇਸ਼ ਅਤੇ ਵਿਦੇਸ਼ ਵਿਚ ਪਾਏ ਜਾ ਰਹੇ ਯੋਗਦਾਨ ਅਤੇ ਪ੍ਰਾਪਤੀਆਂ ਲਈ ਵਧਾਈ ਵੀ ਦਿੱਤੀ।

ਸੋਢੀ ਅਤੇ ਮੋਤਾ ਸਿੰਘ ਵੱਲੋਂ ਹਾਜ਼ਰੀਨ ਦੇ ਸਵਾਲਾਂ ਦੇ ਜਵਾਬ ਬਹੁਤ ਹੀ ਤਰਕ ਅਤੇ ਵਧੀਆ ਢੰਗ ਨਾਲ ਦਿੱਤੇ ਗਏ।ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਰੇਡੀਓ ਫੋਰ ਈ. ਬੀ. ਪੰਜਾਬੀ, ਇੰਡੋਜ਼ ਪੰਜਾਬੀ ਸਾਹਿਤ ਸਭਾ, ਗੁਰਦੁਆਰਾ ਪ੍ਰਬੰਧਕ, ਹੋਪਿੰਗ ਈਰਾ ਅਤੇ ਆਸਟ੍ਰੇਲੀਆ ਦੀਆਂ ਹੋਰ ਵੀ ਨਾਮਵਰ ਸੰਸਥਾਵਾਂ ਦੇ ਅਹੁਦੇਦਾਰਾਂ ਵੱਲੋਂ ਨਿਰਪੱਖ ਅਤੇ ਨਿਧੜਕ ਪੱਤਰਕਾਰੀ ਲਈ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਅਤੇ ਸੀਨੀਅਰ ਪੱਤਰਕਾਰ ਮੋਤਾ ਸਿੰਘ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨ ਦਿੱਤਾ ਗਿਆ।

ਮੰਚ ਸੰਚਾਲਨ ਹਰਜੀਤ ਲਸਾੜਾ ਅਤੇ ਜਸਕਿਰਨ ਹਾਂਸ ਵੱਲੋਂ ਕਵਿਤਾਵਾਂ ਅਤੇ ਸ਼ੇਅਰੋ-ਸ਼ਾਇਰੀ ਕਰਦੇ ਹੋਏ ਬਾਖੂਬੀ ਨਿਭਾਈ ਗਈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਰਾਣੀਪੁਰ, ਕਮਰ ਬੱਲ, ਬਲਵਿੰਦਰ ਮੋਰੋ, ਭੁਪਿੰਦਰ ਮੁਹਾਲੀ, ਸੁਰਜੀਤ ਸੰਧੂ, ਨਗਿੰਦਰ ਧਾਲੀਵਾਲ, ਵਰਿੰਦਰ ਅਲੀਸ਼ੇਰ, ਅਜੇਪਾਲ ਸਿੰਘ, ਸੁੱਖਾ ਤੂਰ, ਹਰਦੀਪ ਵਾਗਲਾ, ਨੀਰਜ ਪੋਪਲੀ, ਗੁਰਪ੍ਰੀਤ ਸਿੰਘ ਅਤੇ ਹੋਰ ਵੀ ਸਮਾਜਸੇਵੀ, ਬੁੱਧੀਜੀਵੀ ਅਤੇ ਪੱਤਰਕਾਰ ਭਾਈਚਾਰੇ ਨਾਲ ਸੰਬੰਧਤ ਸ਼ਖਸ਼ੀਅਤਾਂ ਹਾਜ਼ਰ ਸਨ।