ਮੈਕਸੀਕੋ ’ਚ ਪੱਤਰਕਾਰ ਦੀ ਹੱਤਿਆ

08/25/2019 6:00:14 PM

ਮੈਕਸੀਕੋ ਸਿਟੀ (ਏ. ਐੈੱਫ. ਪੀ.)–ਮੈਕਸੀਕੋ ’ਚ ਇਕ ਪੱਤਰਕਾਰ ਦੀ ਐਤਵਾਰ ਸਵੇਰੇ ਛੁਰਾ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ 42 ਸਾਲਾ ਨੇਵਿਥ ਵਜੋਂ ਹੋਈ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਮੈਕਸੀਕੋ ’ਚ 10 ਪੱਤਰਕਾਰਾਂ ਨੂੰ ਕਤਲ ਕੀਤਾ ਜਾ ਚੁੱਕਾ ਹੈ। ਪਿਛਲੇ 20 ਸਾਲ ਦੌਰਾਨ ਦੇਸ਼ ’ਚ ਕਤਲ ਹੋਏ ਪੱਤਰਕਾਰਾਂ ਦੀ ਗਿਣਤੀ 100 ਤੋਂ ਵੀ ਵੱਧ ਹੋ ਗਈ ਹੈ।

Sunny Mehra

This news is Content Editor Sunny Mehra