ਮਾਂ ਨੇ 5 ਸਾਲਾ ਧੀ ਨੂੰ ਦਿੱਤੀ ਦਰਦਨਾਕ ਮੌਤ, ਜੀਭ ਤੇ ਅੱਖਾਂ ਕੱਢੀਆਂ ਬਾਹਰ

01/28/2021 5:58:25 PM

ਬ੍ਰਾਸੀਲੀਆ (ਬਿਊਰੋ): ਇਕ ਬੱਚੇ ਲਈ ਉਸ ਦੀ ਮਾਂ ਹੀ ਸਭ ਤੋਂ ਵੱਡੀ ਰੱਖਿਅਕ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਮਾਂ ਬਾਰੇ ਦੱਸ ਰਹੇ ਹਾਂ ਜਿਸ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਆਪਣੀ ਬੱਚੀ ਨੂੰ ਦਰਦਨਾਕ ਮੌਤ ਦਿੱਤੀ। ਅਸਲ ਵਿਚ ਉੱਤਰ-ਪੂਰਬੀ ਬ੍ਰਾਜ਼ੀਲ ਦੇ ਇਕ ਪੁਲਸ ਅਧਿਕਾਰੀ ਨੇ 5 ਸਾਲਾ ਬੱਚੀ ਦੇ ਕਤਲ ਦੇ ਦੋਸ਼ ਵਿਚ ਉਸ ਦੀ ਮਾਂ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ। ਬ੍ਰਾਜ਼ੀਲ ਦੇ ਆਊਟਲੇਟ ਫੋਲਹਾ ਡੇਅ ਅਲਾਗਾਸ ਨੇ ਦੱਸਿਆ ਕਿ ਪਹਿਲਾਂ ਤਾਂ 30 ਸਾਲਾ ਮਾਂ ਜੋਸਿਮਾਰੇ ਗੋਮਸ ਨੇ ਆਪਣੀ ਬੱਚੀ ਦੀਆਂ ਅੱਖਾਂ ਬਾਹਰ ਕੱਢੀਆਂ ਅਤੇ ਫਿਰ ਉਸ ਦੀ ਜੀਭ ਦਾ ਇਕ ਹਿੱਸਾ ਕੱਟ ਲਿਆ। 

ਪੁਲਸ ਵੱਲੋਂ ਪੁੱਛਗਿੱਛ ਕਰਨ 'ਤੇ ਦੋਸ਼ੀ ਮਾਂ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਸ ਦੀ ਬੇਟੀ 'ਤੇ ਸ਼ੈਤਾਨ ਦਾ ਪਰਛਾਵਾਂ ਸੀ। ਸਿਵਲ ਪੁਲਸ ਨੇ ਕਿਹਾ ਕਿ ਬੱਚੀ ਦੀ ਨਾਨੀ ਮਾਰਿਨਹੋ ਦਾ ਸਿਲਵਾ ਨੇ ਸਥਾਨਕ ਸਮੇਂ ਮੁਤਾਬਕ ਸ਼ਾਮ 4 ਵਜੇ ਮਦਦ ਲਈ ਫੋਨ ਕੀਤਾ। ਜਦੋਂ ਉਸ ਦੀ ਬੇਟੀ ਨੇ 30 ਮਿੰਟ ਲਈ ਖੁਦ ਨੂੰ 5 ਸਾਲਾ ਬੱਚੀ ਸਮੇਤ ਬਾਥਰੂਮ ਵਿਚ ਬੰਦ ਕਰ ਲਿਆ ਅਤੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਪਰਿਵਾਰ ਦੀ ਚਿੰਤਾ ਉਦੋਂ ਹੋਰ ਵੱਧ ਗਈ ਜਦੋਂ ਉਹਨਾਂ ਦੇ ਘਰ ਦੇ ਪਿੱਛੇ ਇਕ ਨਾਲੇ ਵਿਚ ਖੂਨ ਨਿਕਲਦਾ ਦੇਖਿਆ। ਇਸ ਮਗਰੋਂ ਮਾਰਿਨਹੋ ਦਾ ਸਿਲਵਾ ਨੇ ਦਰਵਾਜ਼ਾ ਤੋੜ ਦਿੱਤਾ ਅਤੇ ਦੇਖਿਆ ਕਿ ਅੱਖਾਂ ਤੇ ਜੀਭ ਦੇ ਬਿਨਾਂ ਬੱਚੀ ਦੀ ਲਾਸ਼ ਫਰਸ਼ 'ਤੇ ਪਈ ਸੀ। 

ਜਾਂਚ ਕਰਤਾਵਾਂ ਦਾ ਮੰਨਣਾ ਹੈਕਿ ਗੰਭੀਰ ਸੱਟਾਂ ਦੇ ਬਾਅਦ ਵੀ ਬੱਚੀ ਜਿਉਂਦੀ ਸੀ। ਫਿਰ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਇਸ ਮਗਰੋਂ ਪੁਲਸ ਨੇ ਜੋਸਿਮਾਰੋ ਗੋਮਸ ਨੂੰ ਗ੍ਰਿਫ਼ਤਾਰ ਕਰ ਲਿਆ। ਮੰਨਿਆ ਜਾ ਰਿਹਾ ਹੈ ਕਿ ਗੋਮਸ ਤਣਾਅ ਅਤੇ ਮਾਨਸਿਕ ਸਿਹਤ ਸਮੱਸਿਆ ਨਾਲ ਪੀੜਤ ਹੈ ਅਤੇ ਉਸ  ਨੇ ਮਾਨਸਿਕ ਸਥਿਤੀ ਠੀਕ ਨਾ ਹੋਣ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਜ਼ਿਲ੍ਹਾ ਅਟਾਰਨੀ ਕੈਲਿਯੋਨ ਪਰੇਰਾ ਦੇ ਕਹਿਣ 'ਤੇ ਪੁਲਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਜੋਸਿਮਾਰੋ ਗੋਸਮ ਨੂੰ ਮਨੋਰੋਗ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਾ ਦਿੱਤਾ ਗਿਆ ਹੈ।

ਨੋਟ- ਮਾਂ ਨੇ 5 ਸਾਲਾ ਧੀ ਨੂੰ ਦਿੱਤੀ ਦਰਦਨਾਕ ਮੌਤ, ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦੱਸੋ।

Vandana

This news is Content Editor Vandana