ਆਸਟ੍ਰੇਲੀਆ ਖ਼ਤਮ ਕਰੇਗਾ ਇਹ ਸਹੂਲਤ, ਨੌਕਰੀਪੇਸ਼ਾ ''ਤੇ ਕਾਰੋਬਾਰੀਆਂ ''ਤੇ ਮੰਡਰਾਏਗਾ ਖ਼ਤਰਾ

10/12/2020 6:27:04 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਦੇ ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਪੁਸ਼ਟੀ ਕੀਤੀ ਹੈ ਕਿ ਸਰਕਾਰ ਦੀ ਕੋਰੋਨਾਵਾਇਰਸ ਮਜਦੂਰੀ ਸਬਸਿਡੀ (ਆਰਥਿਕ ਮਦਦ) ਮਾਰਚ 2021 ਵਿਚ ਖ਼ਤਮ ਹੋ ਜਾਵੇਗੀ, ਜਿਸ ਨਾਲ ਕੁਝ ਕਾਰੋਬਾਰਾਂ ਨੂੰ ਬੰਦ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚੇਗਾ।

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਕੋਵਿਡ-19 ਦੇ ਨਤੀਜੇ ਵਜੋਂ ਘੰਟਿਆਂ ਤੱਕ ਕੰਮ ਕਰਨ ਵਾਲੇ ਕਾਮਿਆਂ ਲਈ ਜੋਬਕਿੱਪਰ ਭੁਗਤਾਨ, 28 ਸਤੰਬਰ ਨੂੰ 1,500 ਆਸਟ੍ਰੇਲੀਆਈ ਡਾਲਰ ਪ੍ਰਤੀ ਪੰਦਰਵਾੜੇ ਤੋਂ ਘਟਾ ਕੇ 1,200 ਆਸਟ੍ਰੇਲੀਆਈ ਡਾਲਰ ਕਰ ਦਿੱਤਾ ਗਿਆ ਸੀ ਅਤੇ ਮਾਰਚ ਦੇ ਅੰਤ ਤੱਕ 4 ਜਨਵਰੀ, 2021 ਨੂੰ ਦੁਬਾਰਾ 1000 ਆਸਟ੍ਰੇਲੀਆਈ ਡਾਲਰ ਵਿਚ ਕਟੌਤੀ ਕੀਤੀ ਜਾਵੇਗੀ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਖੋਜੀਆਂ ਦਾ ਦਾਅਵਾ- ਬੈਂਕ ਨੋਟ, ਮੋਬਾਇਲ ਸਕ੍ਰੀਨ ਤੇ ਸਟੀਲ 'ਤੇ 28 ਦਿਨਾਂ ਤੱਕ ਜ਼ਿੰਦਾ ਰਹਿੰਦੈ ਕੋਰੋਨਾ

ਫਰਾਈਡਨਬਰਗ ਨੇ ਐਤਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਵਿਚ ਮਹਾਮਾਰੀ ਦੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਇਹ ਯੋਜਨਾ ਮਾਰਚ 2021 ਵਿਚ ਖ਼ਤਮ ਹੋ ਜਾਵੇਗੀ। ਖਜ਼ਾਨਚੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਵਿੱਤੀ ਸਾਲ 2020/21 ਦੇ ਸੰਘੀ ਬਜਟ ਵਿਚ ਸ਼ਾਮਲ ਉਪਾਅ ਮਹਾਮਾਰੀ ਨਾਲ ਪ੍ਰਭਾਵਿਤ ਕਾਰੋਬਾਰਾਂ ਨੂੰ ਅੱਗੇ ਵਧਾਉਂਦੇ ਰਹਿਣਗੇ ਪਰ ਮੰਨਿਆ ਕਿ ਕੁਝ ਬਚ ਨਹੀਂ ਸਕਣਗੇ।ਉਹਨਾਂ ਨੇ ਆਸਟ੍ਰੇਲੀਆਈ ਪ੍ਰਸਾਰਣ ਨਿਗਮ (ਏ.ਬੀ.ਸੀ.) ਨੂੰ ਦੱਸਿਆ,“ਖਜ਼ਾਨਾ ਇਹ ਨਹੀਂ ਗਿਣਦਾ ਕਿ ਕਿੰਨੇ ਕਾਰੋਬਾਰ ਪੈਦਾ ਹੋਣਗੇ ਜਾਂ ਕਿੰਨੇ ਕਾਰੋਬਾਰ ਬੰਦ ਹੋਣਗੇ। ਕੁਝ ਕਾਰੋਬਾਰ ਬਚ ਨਹੀਂ ਸਕਣਗੇ ਅਤੇ ਕੁਝ ਨੌਕਰੀਆਂ ਖਤਮ ਹੋ ਜਾਣਗੀਆਂ।'' 

ਉਹਨਾਂ ਮੁਤਾਬਕ,"ਇੱਥੇ ਕੁਝ ਕਾਰੋਬਾਰ ਹੋਣਗੇ ਜੋ ਨਵਾਂ ਮੋੜ ਲੈਣਗੇ, ਇਸ ਬਾਰੇ ਕੋਈ ਸ਼ੱਕ ਨਹੀਂ। ਅਸੀਂ ਹਰ ਕਾਰੋਬਾਰ ਅਤੇ ਹਰ ਨੌਕਰੀ ਨਹੀਂ ਬਚਾ ਸਕਦੇ।" ਹੁਣ ਤੱਕ, ਆਸਟ੍ਰੇਲੀਆ ਵਿਚ ਕੋਵਿਡ-19 ਮਾਮਲਿਆਂ ਦੀ ਕੁੱਲ ਗਿਣਤੀ 27,265 ਹੈ। ਪਿਛਲੇ 24 ਘੰਟਿਆਂ ਵਿੱਚ 21 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 898 ਹੋ ਚੁੱਕੀ ਹੈ।


Vandana

Content Editor

Related News