ਜਾਰਡਨ ਨੇ ਕੀਤੀ ਸਾਊਦੀ ਅਰਬ ਦੇ ਤੇਲ ਸਰੋਤਾਂ ''ਤੇ ਡ੍ਰੋਨ ਹਮਲਿਆਂ ਦੀ ਨਿੰਦਾ

09/15/2019 3:23:36 AM

ਅੱਮਾਨ - ਜਾਰਡਨ ਨੇ ਸਾਊਦੀ ਅਰਬ 'ਚ ਅਰਾਮਕੋ ਦੇ 2 ਤੇਲ ਸਰੋਤਾਂ 'ਤੇ ਹੋਏ ਡ੍ਰੋਨ ਹਮਲੇ ਦੀ ਨਿੰਦਾ ਕੀਤੀ ਹੈ। ਪੇਟ੍ਰਾ ਨਿਊਜ਼ ਏਜੰਸੀ ਮੁਤਾਬਕ ਜਾਰਡਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੁਫਿਆਨ ਕੁਦਾਹ ਨੇ ਸ਼ਨੀਵਾਰ ਨੂੰ ਆਖਿਆ ਕਿ ਅੱਤਵਾਦੀਆਂ ਦੀ ਇਸ ਕਾਰਵਾਈ ਦਾ ਉਦੇਸ਼ ਸਾਊਦੀ ਅਰਬ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਅਸਥਿਰ ਕਰਨ ਦੇ ਨਾਲ-ਨਾਲ ਇਸ ਖੇਤਰ 'ਚ ਤਣਾਅ ਪੈਦਾ ਕਰਨਾ ਹੈ।

ਉਨ੍ਹਾਂ ਆਖਿਆ ਕਿ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ਅਤੇ ਸਾਰੇ ਤਰ੍ਹਾਂ ਦੇ ਅੱਤਵਾਦ ਦਾ ਮੁਕਾਬਲਾ ਕਰਨ ਦੇ ਯਤਨਾਂ 'ਚ ਜਾਰਡਨ ਪੂਰੀ ਤਰ੍ਹਾਂ ਨਾਲ ਸਾਊਦੀ ਅਰਬ ਦੇ ਨਾਲ ਹੈ। ਉਥੇ ਜਾਰਡਨ ਦੇ ਕਿੰਗ ਅਬਦੁੱਲਾ ਦੂਜੇ ਨੇ ਵੀ ਸ਼ਨੀਵਾਰ ਨੂੰ ਫੋਨ 'ਤੇ ਸਾਊਦੀ ਅਰਬ ਦੇ ਕਿੰਗ ਸਲਮਾਨ ਬਿਨ ਅਬਦੁਲਾਜ਼ਿਜ ਅਲ ਸਾਓਦ ਨਾਲ ਗੱਲ ਕਰ ਇਸ ਹਮਲੇ ਦੀ ਨਿੰਦਾ ਕੀਤੀ।

Khushdeep Jassi

This news is Content Editor Khushdeep Jassi