ਜੌਰਡਨ ''ਚ ਆਪਣਾ ਅਹੁਦਾ ਸੰਭਾਲਣ ਪੁੱਜੇ ਇਜ਼ਰਾਇਲੀ ਰਾਜਦੂਤ, ਵਿਵਾਦ ਖਤਮ

Monday, Apr 16, 2018 - 05:21 PM (IST)

ਯੇਰੂਸ਼ਲਮ(ਭਾਸ਼ਾ)— ਇਜ਼ਰਾਇਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜੌਰਡਨ ਵਿਚ ਹੁਣ ਉਨ੍ਹਾਂ ਦੇ ਨਵੇਂ ਰਾਜਦੂਤ ਅਹੁਦਾ ਸੰਭਾਲਣਗੇ। ਇਸ ਘੋਸ਼ਣਾ ਨਾਲ ਦੂਤਘਰ ਵਿਚ ਖਤਰਨਾਕ ਗੋਲੀਬਾਰੀ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਇਕ ਮਹੀਨੇ ਤੋਂ ਜਾਰੀ ਟਕਰਾਅ ਖਤਮ ਹੋ ਗਿਆ ਹੈ। ਆਮਿਰ ਵੇਸਬ੍ਰੋਡ ਦੀ ਤਾਇਨਾਤੀ ਨਾਲ ਇਜ਼ਰਾਇਲ ਅਤੇ ਜੌਰਡਨ ਵਿਚਕਾਰ 1994 ਵਿਚ ਸ਼ਾਂਤੀ ਸਮਝੌਤੇ 'ਤੇ ਦਸਤਖਤ ਹੋਣ ਤੋਂ ਬਾਅਦ ਸਭ ਤੋਂ ਤਣਾਅਪੂਰਨ ਦੌਰ ਦੇ ਬਦਲ ਹੱਟ ਗਏ ਹਨ।
ਮੰਤਰਾਲੇ ਦੇ ਬੁਲਾਰੇ ਇਮੈਨੁਅਲ ਨਾਹਸ਼ੋਨ ਨੇ ਕਿਹਾ ਕਿ ਬੇਸਬ੍ਰੋਡ ਅੱਜ ਰਾਜਧਾਨੀ ਅੱਮਾਨ ਪਹੁੰਚੇ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ, ਜਦੋਂ ਜੌਰਡਨ ਦੇ ਇਜ਼ਰਾਇਲੀ ਦੂਤਘਰ ਵਿਚ ਇਕ ਸੁਰੱਖਿਆ ਗਾਰਡ ਨੇ ਜੌਰਡਨ ਦੇ 2 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਦੂਤਘਰ ਨੂੰ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਇਨ੍ਹਾਂ ਵਿਚੋਂ ਇਕ ਨੇ ਉਸ 'ਤੇ ਪੇਚਕੱਸ ਨਾਲ ਹਮਲਾ ਕੀਤਾ ਸੀ। ਇਜ਼ਰਾਇਲੀ ਗਾਰਡ ਅਤੇ ਇਜ਼ਰਾਇਲ ਦੇ ਉਸ ਸਮੇਂ ਦੇ ਰਾਜਦੂਤ ਦਾ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਸ਼ਾਨਦਾਰ ਸਵਾਗਤ ਕੀਤਾ ਸੀ, ਜਿਸ ਨਾਲ ਜੌਰਡਨ ਨਾਰਾਜ਼ ਹੋ ਗਿਆ ਸੀ।


Related News