ਜਾਨਸਨ ਦੀ ਵਾਪਸੀ ਦਾ ਦੁਨੀਆ ਨੇ ਕੀਤਾ ਸਵਾਗਤ, ਬ੍ਰੈਗਜ਼ਿਟ ਡੈਡਲਾਕ ਖਤਮ ਹੋਣ ਦੀ ਜਤਾਈ ਉਮੀਦ

12/13/2019 9:37:24 PM

ਪੈਰਿਸ (ਏ.ਐਫ.ਪੀ.)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਮਿਲੀ ਧਮਾਕੇਦਾਰ ਚੋਣ ਜਿੱਤ ਦਾ ਦੁਨੀਆ ਦੀ ਜ਼ਿਆਦਾਤਰ ਸਰਕਾਰਾਂ ਨੇ ਸ਼ੁੱਕਰਵਾਰ ਨੂੰ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ ਇਸ ਤੋਂ ਬ੍ਰੈਗਜ਼ਿਟ 'ਤੇ ਸਾਲਾਂ ਤੋਂ ਜਾਰੀ ਡੈਡਲਾਕ ਖਤਮ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕੀਤਾ ਕਿ ਬੋਰਿਸ ਜਾਨਸਨ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਲਈ ਵਧਾਈ। ਉਨ੍ਹਾਂ ਨੇ ਲਿਖਿਆ ਬ੍ਰਿਟੇਨ ਅਤੇ ਅਮਰੀਕਾ ਬ੍ਰੈਗਜ਼ਿਟ ਤੋਂ ਬਾਅਦ ਵੱਡਾ ਵਪਾਰ ਸਮਝੌਤਾ ਕਰਨ ਲਈ ਸੁਤੰਤਰ ਹੋਣਗੇ।

ਇਸ ਸਮਝੌਤੇ ਵਿਚ ਯੂਰਪੀ ਸੰਘ ਤੋਂ ਹੋਣ ਵਾਲੇ ਕਿਸੇ ਵੀ ਕਰਾਰ ਦੇ ਮੁਕਾਬਲੇ ਕਿਤੇ ਵੱਡੀ ਸੰਭਾਵਨਾ ਹੈ ਅਤੇ ਇਹ ਜ਼ਿਆਦਾ ਲਾਭਕਾਰੀ ਹੈ। ਜਸ਼ਨ ਬੋਰਿਸ ! ਯੂਰਪੀ ਸੰਘ (ਈ.ਯੂ.) ਕੌਂਸਲ ਦੇ ਪ੍ਰਧਾਨ ਚਾਰਲਸ ਮਾਈਕਲ ਨੇ ਕਿਹਾ ਕਿ ਹੁਣ ਸੰਗਠਨ ਬ੍ਰਿਟੇਨ ਤੋਂ ਵਪਾਰ ਵਾਰਤਾ ਕਰਨ ਨੂੰ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਪੱਖ ਬਹੁਤ ਸਪੱਸ਼ਟ ਹੈ। ਅਸੀਂ ਤਿਆਰ ਹਾਂ। ਅਸੀਂ ਆਪਣੀਆਂ ਪਹਿਲਕਦਮੀਆਂ ਤੈਅ ਕਰ ਲਈਆਂ ਹਨ। ਮੈਨੂੰ ਉਮੀਦ ਹੈ ਕਿ ਭਰੋਸੇਮੰਦ ਗੱਲਬਾਤ ਹੋਵੇਗੀ, ਚੰਗੀ ਗੱਲਬਾਤ ਹੋਵੇਗੀ। ਮਾਈਕਲ ਨੇ ਉਮੀਦ ਜਤਾਈ ਕਿ ਬ੍ਰਿਟਿਸ਼ ਸੰਸਦ ਲੰਡਨ ਅਤੇ ਈ.ਯੂ. ਵਿਚਾਲੇ ਹੋਣ ਵਾਲੀ ਬ੍ਰੈਗਜ਼ਿਟ ਕਰਾਰ ਵਾਰਤਾ ਦੀ ਪੁਸ਼ਟੀ ਛੇਤੀ ਕਰ ਦੇਵੇਗੀ ਤਾਂ ਜੋ ਅਗਲੇ ਪੜਾਅ ਦੀ ਗੱਲਬਾਤ ਨਰਮ ਅਤੇ ਸ਼ਾਂਤ, ਪਰ ਪੂਰੀ ਦ੍ਰਿੜਤਾ ਨਾਲ ਅੱਗੇ ਵੱਧ ਸਕੇ।


Sunny Mehra

Content Editor

Related News