ਜਾਨਸਨ ਕਰਨਗੇ ਜੀ7 ਨੇਤਾਵਾਂ ਦੀ ਡਿਜੀਟਲ ਮੀਟਿੰਗ ਦੀ ਮੇਜ਼ਬਾਨੀ

02/15/2021 2:16:06 AM

ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਜੂਨ 'ਚ ਜੀ-7 ਦੇਸ਼ਾਂ ਦੇ ਸਿਖਰ ਸੰਮੇਲਨ ਦੀ ਅਗਵਾਈ ਤੋਂ ਪਹਿਲਾਂ ਇਸ ਮਹੀਨੇ ਦੀ 19 ਤਾਰਿਕ ਨੂੰ ਸਮੂਹ ਦੇ ਨੇਤਾਵਾਂ ਦੀ ਇਕ ਡਿਜੀਟਲ ਮੀਟਿੰਗ ਦੀ ਮੇਜ਼ਬਾਨੀ ਕਰਨਗੇ। ਡਾਊਨਿੰਗ ਸਟ੍ਰੀਟ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜੀ-7 'ਚ ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ।

ਇਹ ਵੀ ਪੜ੍ਹੋ -ਮਿਆਂਮਾਰ 'ਚ ਫੌਜੀ ਤਖਤਾਪਲਟ ਵਿਰੁੱਧ ਪ੍ਰਦਰਸ਼ਨ ਜਾਰੀ

ਡਿਜੀਟਲ ਮੀਟਿੰਗ 'ਚ ਗਲੋਬਲ ਨੇਤਾ ਇਸ ਦੇ ਬਾਰੇ 'ਚ ਚਰਚਾ ਕਰਨਗੇ ਕਿ ਵਿਸ਼ਵ 'ਚ ਕੋਵਿਡ-19 ਟੀਕਿਆਂ ਦੀ ਸਮਾਨ ਵੰਡ ਯਕੀਨੀ ਕਰਨ ਅਤੇ ਭਵਿੱਖ 'ਚ ਅਜਿਹੀਆਂ ਮਹਾਮਾਰੀਆਂ ਨੂੰ ਰੋਕਣ ਲਈ ਲੋਕਤੰਤਰ ਆਪਸ 'ਚ ਮਿਲ ਕੇ ਕਿਸ ਤਰ੍ਹਾਂ ਕੰਮ ਕਰ ਸਕਦੇ ਹਨ। ਜੂਨ 'ਚ ਕਾਰਨਵਲ 'ਚ ਹੋਣ ਵਾਲੇ ਜੀ-7 ਸ਼ਿਖਰ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ। ਬ੍ਰਿਟੇਨ ਨੇ ਇਸ ਸੰਮੇਲਨ 'ਚ ਭਾਰਤ, ਦੱਖਣੀ ਕੋਰੀਆ ਅਤੇ ਆਸਟ੍ਰੇਲੀਆ ਨੂੰ ਮਹਿਮਾਨ ਰਾਸ਼ਟਰਾਂ ਵਜੋਂ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ -ਜਾਪਾਨ ਵਿਚ ਮੁੜ 5.2 ਤੀਬਰਤਾ ਦੇ ਭੂਚਾਲ ਦੇ ਝਟਕੇ, 120 ਤੋਂ ਵੱਧ ਜ਼ਖਮੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar