ਜੋਹਨਸਨ ਨੇ ਬ੍ਰੈਗਜ਼ਿਟ ਤਣਾਅ ਦਰਮਿਆਨ ਯੂਰਪੀਅਨ ਸੰਘ ਦੇ ਨੇਤਾਵਾਂ ਨਾਲ ਕੀਤੀ ਮੁਲਾਕਾਤ

06/12/2021 6:07:15 PM

ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਨੇ ਬ੍ਰੈਗਜ਼ਿਟ ਤੋਂ ਬਾਅਦ ਯੂਰਪੀਅਨ ਸੰਘ ਨਾਲ ਤਣਾਅਪੂਰਨ ਸਬੰਧਾਂ ਦਰਮਿਆਨ ਜਰਮਨੀ ਦੀ ਚਾਂਸਲਰ ਐਂਜੇਲਾ ਮਰਕਲ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਜੀ-7 ਸ਼ਿਖਰ ਸੰਮੇਲਨ ਤੋਂ ਬਾਹਰ ਇਹ ਬੈਠਕਾਂ ਕੀਤੀਆਂ। ਜੋਹਨਸਨ ਨੇ ਯੂਰਪੀਅਨ ਸੰਘ ਦੇ ਨੇਤਾਵਾਂ, ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਯੇਨ ਤੇ ਯੂਰਪੀਅਨ ਪ੍ਰੀਸ਼ਦ ਦੇ ਪ੍ਰਧਾਨ ਚਾਰਲਸ ਮਾਈਕਲ ਨਾਲ ਵੀ ਕਾਰਬਿਸ ਬੇ ਰਿਜ਼ਾਰਟ ’ਚ ਸ਼ਨੀਵਾਰ ਮੁਲਾਕਾਤ ਕੀਤੀ, ਜਿਥੇ ਜੀ-7 ਦੇ ਨੇਤਾ ਇਕੱਠੇ ਹੋਏ ਹਨ।

ਇਹ ਵੀ ਪੜ੍ਹੋ : ਚੀਨ ਦੇ ਝੂਠ ਨੂੰ ਬੇਨਕਾਬ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੂੰ ਮਿਲਿਆ 'ਪੁਲਿਤਜ਼ਰ ਪੁਰਸਕਾਰ'

ਬ੍ਰਿਟੇਨ ਤੇ ਯੂਰਪੀਅਨ ਸੰਘ ਦਰਮਿਆਨ ਉੱਤਰੀ ਆਇਰਲੈੈਂਡ ਨੂੰ ਲੈ ਕੇ ਕੂਟਨੀਤਕ ਤਣਾਅ ਵਧ ਗਿਆ ਹੈ। ਉੱਤਰੀ ਆਇਰਲੈੈਂਡ ਬ੍ਰਿਟੇਨ ਦਾ ਇਕਲੌਤਾ ਖੇਤਰ ਹੈ, ਜਿਸ ਦੀਆਂ ਯੂੁਰਪੀਅਨ ਸੰਘ ਨਾਲ ਜ਼ਮੀਨੀ ਸਰਹੱਦਾਂ ਹਨ। ਯੂਰਪੀਅਨ ਸੰਘ ਬ੍ਰਿਟੇਨ ਦੇ ਬਾਕੀ ਹਿੱਸਿਆਂ ਤੋਂ ਉੱਤਰੀ ਆਇਰਲੈਂਡ ਆ ਰਹੇ ਕੁਝ ਸਾਮਾਨਾਂ ’ਤੇ ਨਵੀਂ ਜਾਂਚ ਪ੍ਰਕਿਰਿਆ ਲਾਗੂ ਕਰਨ ’ਚ ਦੇਰੀ ਨੂੰ ਲੈ ਕੇ ਬ੍ਰਿਟੇਨ ਤੋਂ ਨਾਰਾਜ਼ ਹੈ, ਜਦਕਿ ਬ੍ਰਿਟੇਨ ਦਾ ਕਹਿਣਾ ਹੈ ਕਿ ਜਾਂਚ ਨਾਲ ਕਾਰੋਬਾਰਾਂ ’ਤੇ ਬੜਾ ਵੱਡਾ ਬੋਝ ਪੈ ਰਿਹਾ ਹੈ ਤੇ ਉੱਤਰੀ ਆਇਰਲੈੈਂਡ ਦੀ ਸ਼ਾਂਤੀ ਭੰਗ ਹੋ ਰਹੀ ਹੈ, ਜੋ ਬਹੁਤ ਮੁਸ਼ਕਿਲ ਨਾਲ ਹਾਸਿਲ ਕੀਤੀ ਗਈ। ਯੂਰਪੀਅਨ ਸੰਘ ਧਮਕੀ ਦੇ ਰਿਹਾ ਹੈ ਕਿ ਜੇ ਬ੍ਰਿਟੇਨ ਨੇ ਪੂਰੀ ਤਰ੍ਹਾਂ ਨਾਲ ਜਾਂਚ ਪ੍ਰਕਿਰਿਆ ਲਾਗੂ ਨਹੀਂ ਕੀਤੀ ਤਾਂ ਉਹ ਕਾਨੂੰਨੀ ਕਾਰਵਾਈ ਕਰੇਗਾ। ਇਸ ਜਾਂਚ ਪ੍ਰਕਿਰਿਆ ’ਚ ਅਗਲੇ ਮਹੀਨੇ ਤੋਂ ਇੰਗਲੈਂਡ, ਸਕਾਟਲੈਂਡ ਤੇ ਵੇਲਜ਼ ਤੋਂ ਉੱਤਰੀ ਆਇਰਲੈਂਡ ਜਾ ਰਹੇ ਠੰਡੇ ਮਾਸ ’ਤੇ ਪਾਬੰਦੀ ਸ਼ਾਮਲ ਹੈ।


Manoj

Content Editor

Related News