ਜਾਨੀ ਡੇਪ ਨੇ ਜਿੱਤਿਆ ਮਾਣਹਾਨੀ ਦਾ ਮੁਕੱਦਮਾ, ਜਿਊਰੀ ਨੇ ਐਂਬਰ ਨੂੰ ਦਿੱਤਾ 15 ਮਿਲੀਅਨ ਡਾਲਰ ਦੇ ਭੁਗਤਾਨ ਦਾ ਹੁਕਮ

06/02/2022 1:43:19 AM

ਇੰਟਰਨੈਸ਼ਨਲ ਡੈਸਕ-'ਪਾਇਰੇਟਸ ਆਫ਼ ਦਿ ਕੈਰੇਬੀਅਨ' ਸਟਾਰ ਜਾਨੀ ਡੇਪ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਐਂਬਰ ਹਰਡ ਦਰਮਿਆਨ ਹਾਈ-ਪ੍ਰੋਫਾਈਲ ਮਾਣਹਾਨੀ ਮਾਮਲੇ 'ਚ ਜਿਊਰੀ ਦਾ ਫੈਸਲਾ ਆ ਗਿਆ ਹੈ।ਜਿਊਰੀ ਨੇ ਜਾਨੀ ਡੇਪ ਦੇ ਹੱਕ 'ਚ ਫੈਸਲਾ ਸੁਣਾਇਆ। ਮਾਮਲੇ 'ਚ ਜਿਊਰੀ ਨੇ ਐਂਬਰ ਹਰਡ ਨੂੰ ਮਾਣਹਾਨੀ ਦਾ ਦੋਸ਼ੀ ਪਾਇਆ ਅਤੇ ਫੈਸਲਾ ਸੁਣਾਇਆ ਕਿ ਜਾਨੀ ਡੇਪ ਸਾਬਤ ਕਰਨ 'ਚ ਸਮਰਥਨ ਹਨ ਕਿ ਉਨ੍ਹਾਂ ਨੂੰ ਬਦਨਾਮ ਕੀਤਾ ਗਿਆ ਸੀ। ਇਸ ਦੇ ਨਾਲ ਹੀ ਜਿਊਰੀ ਨੇ ਐਂਬਰ ਹਰਡ ਨੂੰ 10 ਮਿਲੀਅਨ ਡਾਲਰ ਦੀ ਨੁਕਸਾਨਪੂਰਤੀ ਅਤੇ 5 ਮਿਲੀਅਨ ਡਾਲਰ ਦੇ ਦੰਡਕਾਰੀ ਹਰਜਾਨੇ ਦਾ ਭੁਗਤਾਨ ਕਰਨ ਦਾ ਵੀ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਯਾਦ 'ਚ ਮੋਹਾਲੀ ਵਿਖੇ ਫ੍ਰੀ ਟੈਟੂ ਬਣਾ ਰਹੇ ਨੋਨੀ ਸਿੰਘ, ਅਪੁਆਇੰਟਮੈਂਟ ਲੈ ਕੇ ਪਹੁੰਚ ਰਹੇ ਫੈਨਜ਼

 ਇਸ ਤੋਂ ਇਲਾਵਾ ਜਿਊਰੀ ਨੇ ਜਾਨੀ ਡੇਪ ਨੂੰ ਵੀ ਉਨ੍ਹਾਂ ਵਿਰੁੱਧ ਐਂਬਰ ਦੇ ਕਾਊਂਟਰ ਸੂਟ 'ਚ ਮਾਣਹਾਨੀ ਦੇ ਕੁਝ ਮਾਮਲਿਆਂ 'ਚ ਦੋਸ਼ੀ ਪਾਇਆ ਹੈ। ਇਸ ਸਿਲਸਿਲੇ 'ਚ ਅਭਿਨੇਤਾ ਨੂੰ ਮੁਆਵਜ਼ੇ 'ਚ 2 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਰਿਪੋਰਟ ਮੁਤਾਬਕ ਜਾਨੀ ਦੇ ਪੱਖ 'ਚ ਫੈਸਲਾ ਆਉਂਦੇ ਹੀ ਕੋਰਟਹਾਊਸ ਦੇ ਬਾਹਰ ਇਕੱਠੀ ਭੀੜ ਖੁਸ਼ੀ ਮਨਾਉਂਦੀ ਨਜ਼ਰ ਆਈ।

ਇਹ ਵੀ ਪੜ੍ਹੋ :ਮੂਸੇਵਾਲਾ ਕਤਲਕਾਂਡ 'ਚ ਵੱਡਾ ਖੁਲਾਸਾ, ਹਮਲੇ ਦੌਰਾਨ ਸਿੱਧੂ ਦੇ ਪਿਸਤੌਲ 'ਚ ਸਨ ਸਿਰਫ਼ 2 ਹੀ ਗੋਲੀਆਂ

ਜ਼ਿਕਰਯੋਗ ਹੈ ਕਿ ਜਾਨੀ ਡੇਪ ਅਤੇ ਐਂਬਰ ਦਰਮਿਆਨ ਕਾਨੂੰਨੀ ਲੜਾਈ ਦੀ ਸ਼ੁਰੂਆਤ ਉਸ ਵੇਲੇ ਸ਼ੁਰੂ ਹੋਈ ਜਦ ਐਂਬਰ ਨੇ 2018 'ਚ ਇਕ ਅਖ਼ਬਾਰ 'ਚ ਲੇਖ ਲਿਖਇਆ ਸੀ। ਇਸ 'ਚ ਉਨ੍ਹਾਂ ਨੇ ਖੁਦ ਨੂੰ ਘਰੇਲੂ ਹਿੰਸਾ ਦਾ ਸ਼ਿਕਾਰ ਦੱਸਿਆ। ਇਸ ਤੋਂ ਬਾਅਦ ਜਾਨੀ ਡੇਪ ਨੇ ਐਂਬਰ 'ਤੇ ਮਾਣਹਾਨੀ ਦਾ ਕੇਸ ਕਰ ਦਿੱਤਾ ਸੀ ਅਤੇ ਉਸ ਵੇਲੇ ਤੋਂ ਦੋਵੇਂ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਖੁਲਾਸੇ ਕਰ ਰਹੇ ਹਨ। ਜਾਨੀ ਅਤੇ ਐਂਬਰ ਦਾ ਵਿਆਹ ਫਰਵਰੀ 2015 'ਚ ਹੋਇਆ ਸੀ ਅਤੇ ਦੋ ਸਾਲ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ ਸੀ।

ਇਹ ਵੀ ਪੜ੍ਹੋ :ਮੂਸੇਵਾਲਾ ਦੇ ਵਫ਼ਾਦਾਰ ਕੁੱਤੇ ਸ਼ੇਰਾ ਦੇ ਬਘੀਰਾ ਨੇ ਨਹੀਂ ਖਾਧਾ 3 ਦਿਨਾਂ ਤੋਂ ਖਾਣਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Karan Kumar

This news is Content Editor Karan Kumar