ਹਵਾ ''ਚ ਉੱਡਦਾ ਮਹਿਲ ਹੋਵੇਗਾ ਅਮਰੀਕੀ ਰਾਸ਼ਟਰਪਤੀ ਦਾ ਨਵਾਂ ਸੁਪਰਸੋਨਿਕ ਜਹਾਜ਼, ਜਾਣੋ ਖਾਸੀਅਤਾਂ

04/04/2021 5:56:28 PM

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਅਧਿਕਾਰਤ ਜਹਾਜ਼ ਏਅਰਫੋਰਸ ਵਨ ਨੂੰ ਸੁਪਰਸੋਨਿਕ ਜਹਾਜ਼ ਵਿਚ ਅਪਗ੍ਰੇਡ ਕਰਨ ਲਈ ਯੂ.ਐੱਸ. ਏਅਰਫੋਰਸ ਇਕ ਸਟਾਰਟਅੱਪ ਨਾਲ ਕੰਮ ਕਰ ਰਿਹਾ ਹੈ।ਇਸ ਨੂੰ ਲੈਕੇ ਪਿਛਲੇ ਸਾਲ ਖ਼ਬਰ ਆਈ ਸੀ ਕਿ ਅਮਰੀਕੀ ਹਵਾਈ ਸੈਨਾ ਨੇ ਜਾਰਜੀਆ ਸਥਿਤ ਇਕ ਐਵੀਏਸ਼ਨ ਸਟਾਰਟਅੱਪ ਕੰਪਨੀ ਹਰਮੀਅਸ ਨਾਲ ਸਮਝੌਤਾ ਕੀਤਾ ਹੈ। ਇਹ ਕੰਪਨੀ ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ ਲਈ ਸੁਪਰਸੋਨਿਕ ਏਅਰਕ੍ਰਾਫਟ ਇੰਜਣ ਨੂੰ ਵਿਕਸਿਤ ਕਰੇਗਾ। 

31 ਲੋਕ ਕਰ ਸਕਣਗੇ ਸਫਰ
ਐਕਸੋਲੋਨਿਕ ਵੱਲੋਂ ਬਣਾਏ ਜਾ ਰਹੇ ਲੋਅ ਬੂਮ ਸੁਪਰਸੋਨਿਕ ਮੈਕ 1.8 ਟਵਿਨ ਜੈੱਟ ਦੀਆਂ ਕੁਝ ਅੰਦਰੂਨੀ ਤਸਵੀਰਾਂ ਨੂੰ ਸੀ.ਐੱਨ.ਐੱਨ. ਟ੍ਰੈਵਲ ਨੇ ਜਾਰੀ ਕੀਤਾ ਹੈ, ਜਿਸ ਵਿਚ ਜਹਾਜ਼ ਦੇ ਖੂਬਸੂਰਤ ਇੰਟੀਰੀਅਰ ਨੂੰ ਦਿਖਾਇਆ ਗਿਆ ਹੈ। ਇਹ ਜਹਾਜ਼ ਵਰਤਮਾਨ ਦੇ ਏਅਰਫੋਰਸ ਵਨ ਦੀ ਤੁਲਨਾ ਵਿਚ ਛੋਟਾ ਹੋਵੇਗਾ ਪਰ ਇਸ ਦੀ ਗਤੀ ਕਾਫੀ ਵੱਧ ਹੋਵੇਗੀ। ਇਸ ਪ੍ਰਾਜੈਕਟ ਲਈ ਅਮਰੀਕੀ ਹਵਾਈ ਸੈਨਾ ਦੇ ਪ੍ਰੈਸੀਡੈਂਸ਼ੀਅਲ ਐਂਡ ਐਕਜੀਕਿਊਟਿਵ ਏਅਰਲਿਫਟ ਡਾਇਰੈਕਟੋਰੇਟ ਨੇ ਫੰਡਿੰਗ ਕੀਤੀ ਹੈ। ਇਹੀ ਵਿਭਾਗ ਰਾਸ਼ਟਰਪਤੀ ਦੇ ਜਹਾਜ਼ ਦੀ ਨਿਗਰਾਨੀ ਵੀ ਕਰਦਾ ਹੈ। ਤਸਵੀਰਾਂ ਵਿਚ ਅਮਰੀਕੀ ਵੀ.ਵੀ.ਆਈ.ਈ.ਪੀ. ਵਿਜ਼ਟਰਾਂ ਲਈ ਡਿਜ਼ਾਈਨ ਕੀਤੇ ਗਏ ਇਸ ਐਗਜੀਕਿਊਟਿਵ ਟਰਾਂਸਪੋਰਟ ਪਲੇਨ ਦੀ ਇੰਟੀਰੀਅਰ ਕਾਫੀ ਸ਼ਾਨਦਾਰ ਦਿਖਾਈ ਦੇ ਰਹੀ ਹੈ। ਇਸ ਨੂੰ ਐਕਸੋਸੋਨਿਕ ਦੇ 70 ਯਾਤਰੀਆਂ ਵਾਲੇ ਵਪਾਰਕ ਏਅਰਲਾਈਨ ਕਨਸੈਪਟ 'ਤੇ ਬਣਾਇਆ ਗਿਆ ਹੈ, ਜਿਸ ਵਿਚ ਅਮਰੀਕੀ ਰਾਸ਼ਟਰਪਤੀ ਦੇ ਨਾਲ ਕੁੱਲ 31 ਲੋਕ ਸਫਰ ਕਰ ਸਕਣਗੇ।

ਹਵਾ 'ਚ ਉੱਡਦਾ ਮਹਿਲਾ ਹੋਵੇਗਾ ਅਮਰੀਕਾ ਦਾ ਨਵਾਂ ਏਅਰਫੋਰਸ ਵਨ
ਇਸ ਜਹਾਜ਼ ਦੇ ਇੰਟੀਰੀਅਰ ਨੂੰ ਖੂਬਸੂਰਤ ਅਤੇ ਆਰਾਮਦਾਇਕ ਬਣਾਉਣ ਲਈ ਲਗਜ਼ਰੀ ਚਮੜੇ, ਓਕ ਦੀ ਲੱਕੜ, ਕਵਾਰਟਜ਼ ਫਿਟਿੰਗ, ਕੰਮ ਕਰਨ ਅਤੇ ਆਰਾਮ ਕਰਨ ਲਈ ਨਿੱਜੀ ਸੁਇਟ ਬਣੇ ਹੋਏ ਹਨ। ਇਸ ਵਿਚ ਅਲਟ੍ਰਾ ਲਗਜ਼ਰੀ ਕੁਰਸੀਆਂ ਲਗਾਈਆਂ ਗਈਆਂ ਹਨ। ਇਸ ਜਹਾਜ਼ ਨੂੰ ਰਾਸ਼ਟਰਪਤੀ ਦੀ ਸਹੂਲਤ ਦੇ ਮੁਤਾਬਕ ਵਰਤੋਂ ਵਿਚ ਲਿਆਂਦਾ ਜਾਵੇਗਾ। ਭਾਵੇਂਕਿ ਜੋ ਸ਼ੁਰੂਆਤੀ ਜਾਣਕਾਰੀ ਮਿਲ ਰਹੀ ਹੈ ਉਸ ਮੁਤਾਬਕ ਸ਼ੁਰੂਆਤ ਵਿਚ ਇਸ ਜਹਾਜ਼ ਨੂੰ ਏਅਰਫੋਰਸ ਟੂ ਦੇ ਰੂਪ ਵਿਚ ਵਰਤਣ ਦੀ ਯੋਜਨਾ ਹੈ। ਏਅਰਫੋਰਸ ਟੂ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਜਹਾਜ਼ ਨੂੰ ਕਿਹਾ ਜਾਂਦਾ ਹੈ। 

ਐਕਸੋਸੋਨਿਕ ਦੇ ਪ੍ਰਿੰਸੀਪਲ ਏਅਰਕ੍ਰਾਫਟ ਇੰਟੀਰੀਅਰ ਡਿਜ਼ਾਈਨਰ ਸਟੇਫਨੀ ਚਹਨ ਨੇ ਕਿਹਾ ਕਿ ਅਸੀਂ ਆਪਣੀ ਪਹਿਲਾਂ ਤੋਂ ਬਣਾਈ ਗਈ ਯੋਜਨਾ ਵਿਚ ਕਈ ਤਕਨੀਕਾਂ ਦੀ ਵਰਤੋਂ ਕਰ ਰਹੇ ਹਾਂ ਜੋ ਜਨਤਰ ਤੌਰ 'ਤੇ ਉਪਲਬਧ ਨਹੀਂ ਹਨ ਜਾਂ ਫਿਰ ਜਿਹਨਾਂ ਨੂੰ ਤੁਸੀਂ ਵਰਤਮਾਨ ਸਮੇਂ ਵਿਚ ਕਿਸੇ ਵਪਾਰਕ ਜਹਾਜ਼ ਵਿਚ ਨਹੀਂ ਦੇਖਦੇ ਹੋ। ਇਸ ਨਾਲ ਬਣੇ ਦੋ ਨਿੱਜੀ ਸੁਈਟ ਵਿਚੋਂ ਪਹਿਲੇ ਨੂੰ ਤਿੰਨ ਲੋਕਾਂ ਲਈ ਮੀਟਿੰਗ ਰੂਮ ਦੇ ਰੂਪ ਵਿਚ ਬਦਲਿਆ ਜਾ ਸਕਦਾ ਹੈ। ਇਸ ਵਿਚ ਸਿਕਓਰ ਵੀਡੀਓ ਕਾਨਫਰੈਂਸਿੰਗ ਦੀ ਸਹੂਲਤ ਵੀ ਮੌਜੂਦ ਹੋਵੇਗੀ ਜਿਸ ਨਾਲ ਇਸ ਜਹਾਜ਼ ਵਿਚ ਸਫਰ ਕਰ ਰਹੇ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਆਪਣੇ ਕੰਮ ਨੂੰ ਕਰ ਸਕਣ, ਆਨਲਾਈਨ ਹੋ ਸਕਣ ਜਾਂ ਮੀਡੀਆ ਨੂੰ ਸੰਬੋਧਿਤ ਕਰ ਸਕਣ।

ਪੜ੍ਹੋ ਇਹ ਅਹਿਮ ਖਬਰ- ਸਾਵਧਾਨ! 50 ਕਰੋੜ ਤੋਂ ਵੱਧ ਖਾਤਿਆਂ ਦਾ ਫੇਸਬੁੱਕ ਡਾਟਾ ਹੈਕਰਾਂ ਦੀ ਵੈਬਸਾਈਟ 'ਤੇ ਉਪਲਬਧ

ਇਸ ਜਹਾਜ਼ ਦੀ ਬਣੀ ਦੂਜੀ ਸੁਈਟ ਵਿਚ 8 ਲੋਕਾਂ ਲਈ ਜਗ੍ਹਾ ਹੈ। ਇਸ ਵਿਚ ਫਲੈਟ ਸੀਟਾਂ, ਐਡਜੇਸਟੇਬਲ ਵੀ ਮੌਜੂਦ ਹਨ, ਜਿਸ ਨਾਲ ਜਹਾਜ਼ ਵਿਚ ਕੰਮ ਕਰ ਰਹੇ ਸੀਨੀਅਰ ਅਧਿਕਾਰੀਆਂ ਦੇ ਕੰਮ ਵਿਚ ਕੋਈ ਪਰੇਸ਼ਾਨੀ ਨਾ ਆਵੇ। ਮੁੱਖ ਕੇਬਿਨ ਵਿਚ 20 ਬਿਜ਼ਨੈੱਸ ਕਲਾਸ ਸੀਟਾਂ ਨਾਲ ਇਸ ਜਹਾਜ਼ ਵਿਚ ਦੋ ਗੈਲਰੀਆਂ, ਦੋ ਲੈਵੇਟਰੀਜ ਅਤੇ ਸਟੋਵੇਜ ਸਪੇਸ ਵੀ ਮੌਜੂਦ ਹਨ। ਆਧੁਨਿਕ ਏਅਰਕ੍ਰਾਫਟ ਡਿਜ਼ਾਈਨ ਦੇ ਹਿਸਾਬ ਨਾਲ ਇਸ ਜਹਾਜ਼ ਦੀਆਂ ਸੀਟਾਂ ਵਿਚ ਪਿੱਛੇ ਵੱਲ ਮਾਨੀਟਰ ਨਹੀਂ ਲੱਗੇ ਹੋਏ ਹਨ ਸਗੋਂ ਨਿੱਜੀ ਇਲੈਕਟ੍ਰੋਨਿਕ ਗੈਜੇਟ ਲਈ ਇਕ ਵੱਖ ਤੋਂ ਜਗ੍ਹਾ ਦਿੱਤੀ ਗਈ ਹੈ। ਡਿਜ਼ਾਈਨਰਾਂ ਨੇ ਦੱਸਿਆ ਕਿ ਇਸ ਜਹਾਜ਼ ਨੂੰ ਯੂ.ਐੱਸ. ਐਗਜੀਕਿਊਟਿਵ ਬ੍ਰਾਂਚ ਦੇ ਮਿਸ਼ਨ ਅਤੇ ਵੈਲਿਊ ਦੇ ਆਧਾਰ 'ਤੇ ਡਿਜ਼ਾਈਨ ਕੀਤਾ ਗਿਆ ਹੈ। ਇਹ ਜਹਾਜ਼ ਇਕ ਵਾਰ ਵਿਚ 5000 ਨੌਟੀਕਲ ਮੀਲ (9260 ਕਿਲੋਮੀਟਰ) ਦੀ ਦੂਰੀ ਤੱਕ ਉਡਾਣ ਭਰ ਸਕਦਾ ਹੈ। ਨਾਲ ਹੀ ਬੂਮ ਸ਼ਾਫਟ ਤਕਨੀਕੀ ਕਾਰਨ ਧਰਤੀ 'ਤੇ ਮੌਜੂਦ ਲੋਕਾਂ ਨੂੰ ਪਰੇਸ਼ਾਨ ਕੀਤੇ ਬਿਨਾਂ ਆਵਾਜ਼ ਤੋਂ ਦੁੱਗਣੀ ਤੇਜ਼ ਗਤੀ ਨਾਲ ਉਡਾਣ ਭਰ ਸਕਦਾ ਹੈ।

7 ਘੰਟੇ ਦਾ ਸਫਰ 90 ਮਿੰਟ ਵਿਚ ਹੋਵੇਗਾ ਪੂਰਾ
ਜੇਕਰ ਏਅਰਫੋਰਸ ਵਨ ਸੁਪਰਸੋਨਿਕ ਇੰਜਣ ਨਾਲ ਲੈਸ ਹੋ ਜਾਵੇਗਾ ਤਾਂ ਅਮਰੀਕੀ ਰਾਸ਼ਟਰਪਤੀ ਮੈਕ 5 ਦੀ ਗਤੀ ਨਾਲ ਨਿਊਯਾਰਕ ਤੋਂ ਲੰਡਨ ਸਿਰਫ 90 ਮਿੰਟ ਵਿਚ ਪਹੁੰਚ ਸਕਦੇ ਹਨ। ਇਸ ਦੂਰੀ ਨੂੰ ਤੈਅ ਕਰਨ ਵਿਚ ਫਿਲਹਾਲ 7 ਘੰਟੇ ਦਾ ਸਮਾਂ ਲੱਗਦਾ ਹੈ। ਇਸ ਸਟਾਰਟਅੱਪ ਕੰਪਨੀ ਨੇ ਏਅਰਫੋਰਸ ਦੇ ਸਾਹਮਣੇ ਮੈਕ 5 ਏਅਰਕ੍ਰਾਫਟ ਇੰਜਣ ਨੂੰ ਪ੍ਰਦਰਸ਼ਿਤ ਕੀਤਾ ਸੀ, ਜਿਸ ਦੇ ਬਾਅਦ ਤੋਂ ਇਸ ਨੂੰ ਸਰਕਾਰੀ ਫੰਡ ਦਿੱਤਾ ਗਿਆ ਹੈ। ਇਹ ਸੁਪਰਸੋਨਿਕ ਇੰਜਣ ਇਕ ਕੰਬਾਇਨ ਟਰਬੋਫੈਨ ਡਿਜ਼ਾਈਨ 'ਤੇ ਆਧਾਰਿਤ ਹੈ ਜੋ ਇਕ ਸਧਾਰਨ ਟਰਬੋਫੈਨ ਇੰਜਣ ਅਤੇ ਰੈਮਜੇਟ ਦੋਹਾਂ ਨੂੰ ਇਕ ਹੀ ਇੰਜਣ ਵਿਚ ਫਿਊਜ਼ ਕਰਦਾ ਹੈ। ਇਕ ਸਧਾਰਨ ਟਰਬੋਫੈਨ ਇੰਜਣ ਸਾਹਮਣੇ ਤੋਂ ਹਵਾ ਨੂੰ ਖਿੱਚ ਕੇ ਪਿੱਛੇ ਦਬਾਅ ਨਾਲ ਧਕੇਲਦਾ ਹੈ। ਇਸ ਇੰਜਣ ਤੋਂ ਮਿਲੀ ਸ਼ਕਤੀ ਕਾਰਨ ਹੀ ਜਹਾਜ਼ ਸਬਸੋਨਿਕ ਸਪੀਡ 'ਤੇ ਉਡਣ ਵਿਚ ਸਮਰੱਥ ਹੁੰਦਾ ਹੈ ਜਦਕਿ ਰੈਮਜੇਟ ਇੰਜਣ ਦੀ ਵਰਤੋਂ ਮਿਜ਼ਾਈਲਾਂ ਵਿਚ ਜ਼ਿਆਦਾਤਰ ਹੁੰਦੀ ਹੈ।

ਏਅਰਫੋਰਨ ਵਨ ਦੀਆਂ ਖਾਸੀਅਤਾਂ
ਅਮਰੀਕੀ ਰਾਸ਼ਟਰਪਤੀ ਦਾ ਵਰਤਮਾਨ ਜਹਾਜ਼ ਏਅਰਫੋਰਸ ਵਨ ਦੋ ਖਾਸ ਢੰਗਾਂ ਨਾਲ ਬਣਾਏ ਗਏ ਬੋਇੰਗ 747-200B ਦੇ ਜਹਾਜ਼ਾਂ ਵਿਚੋਂ ਇਕ ਹੈ। ਇਹ ਜਹਾਜ਼ ਚੰਦ ਮਿੰਟਾਂ ਦੇ ਨੋਟਿਸ 'ਤੇ ਉਡਣ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਜਹਾਜ਼ ਵਿਚ ਹੋਣ ਦੇ ਬਾਅਦ ਵੀ ਅਮਰੀਕੀ ਰਾਸ਼ਟਰਪਤੀ ਕਿਸੇ ਨਾਲ ਵੀ ਸੰਪਰਕ ਕਰ ਸਕਦੇ ਹਨ ਅਤੇ ਅਮਰੀਕਾ 'ਤੇ ਹਮਲਾ ਹੋਣ ਦੀ ਸਥਿਤੀ ਵਿਚ ਇਸ ਜਹਾਜ਼ ਨੂੰ ਮੋਬਾਈਲ ਕਮਾਂਡ ਸੈਂਟਰ ਦੇ ਤੌਰ 'ਤੇ ਵਰਤ ਸਕਦੇ ਹਨ।

ਪੜ੍ਹੋ ਇਹ ਅਹਿਮ ਖਬਰ-ਆਸਟ੍ਰੇਲੀਆ 'ਚ ਈਸਟਰ ਮੌਕੇ ਕੋਰੋਨਾ ਪਾਬੰਦੀਆਂ 'ਚ ਦਿੱਤੀ ਗਈ ਢਿੱਲ

ਏਅਰਫੋਰਸ ਵਨ 35,000 ਫੁੱਟ ਦੀ ਉੱਚਾਈ 'ਤੇ 1,013 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਉਡਾਣ ਭਰ ਸਕਦਾ ਹੈ।ਇਕ ਵਾਰ ਵਿਚ ਇਹ ਜਹਾਜ਼ 6800 ਮੀਲ ਦੀ ਦੂਰੀ ਤੈਅ ਕਰ ਸਕਦਾ ਹੈ। ਜਹਾਜ਼ ਵੱਧ ਤੋਂ ਵੱਧ 45,100 ਫੁੱਟ ਦੀ ਉੱਚਾਈ ਤੱਕ ਉਡਾਣ ਭਰ ਸਕਦਾ ਹੈ। ਇਸ ਜਹਾਜ਼ ਦੇ ਉਡਾਣ ਦੌਰਾਨ ਪ੍ਰਤੀ ਘੰਟਾ 1,81,000 ਡਾਲਰ (ਕਰੀਬ 1 ਕਰੋੜ 30 ਲੱਖ ਰੁਪਏ) ਦੀ ਲਾਗਤ ਆਉਂਦੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana