ਵਿਦਿਆਰਥੀਆਂ ਲਈ ਹੋਣਗੇ ਟਿਊਸ਼ਨ ਮੁਕਤ ਕਮਿਊਨਿਟੀ ਕਾਲਜ : ਜੋਅ ਬਾਈਡੇਨ

12/27/2020 10:57:24 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਉੱਚ ਸਿੱਖਿਆ ਨੂੰ ਪ੍ਰਫੁਲਿਤ ਕਰਨ ਲਈ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਇੱਕ ਟਵੀਟ ਵਿੱਚ ਕਮਿਊਨਿਟੀ ਕਾਲਜਾਂ ਨੂੰ ਟਿਊਸ਼ਨ ਮੁਕਤ ਬਣਾਉਣ ਦਾ ਵਾਅਦਾ ਕੀਤਾ। ਬਾਈਡੇਨ ਮੁਤਾਬਕ, ਇਸ 21ਵੀਂ ਸਦੀ ਵਿੱਚ ਦੇਸ਼ ਦੀਆਂ ਦੀਆਂ ਕਿੱਤਾਮੁਖੀ ਮੰਗਾਂ ਲਈ ਇੱਕ ਹਾਈ ਸਕੂਲ ਡਿਪਲੋਮਾ ਹੁਣ ਕਾਫ਼ੀ ਨਹੀਂ ਹੈ। ਇਸ ਲਈ ਬਾਈਡੇਨ-ਹੈਰਿਸ ਦੀ ਯੋਜਨਾ ਤਹਿਤ ਕਮਿਊਨਿਟੀ ਕਾਲਜਾਂ ਨੂੰ ਮੁਫ਼ਤ ਕੀਤਾ ਜਾਵੇਗਾ ਅਤੇ ਇਸਦੇ ਨਾਲ ਹੀ ਪਬਲਿਕ ਕਾਲਜ ਅਤੇ ਯੂਨੀਵਰਸਿਟੀਆਂ, ਇੱਕ ਸਾਲ ਸਾਲ ਵਿੱਚ 125,000 ਡਾਲਰ ਤੋਂ ਘੱਟ ਕਮਾਈ ਕਰਨ ਵਾਲੇ ਪਰਿਵਾਰਾਂ ਲਈ ਟਿਊਸ਼ਨ ਮੁਕਤ ਹੋਣਗੇ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਘਰ 'ਚ ਮਿਲੀਆਂ ਦੋ ਬੀਬੀਆਂ ਤੇ 3 ਬੱਚੀਆਂ ਦੀਆਂ ਲਾਸ਼ਾਂ 

ਸੈਨੇਟਰ ਚਾਰਲਸ ਸ਼ਚੂਮਰ ਨੇ ਵੀ ਬਾਈਡੇਨ ਨੂੰ ਵਿੱਤੀ ਦਬਾਅ ਦਾ ਸਾਹਮਣਾ ਕਰ ਰਹੇ ਅਮਰੀਕੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਕਾਂਗਰਸ ਵਿਚਲੇ ਬਾਈਡੇਨ ਸਹਿਯੋਗੀ ਲੋਕਾਂ ਨੇ ਵੀ ਕੁਝ ਸਮੇਂ ਤੋਂ ਨਵੇਂ ਪ੍ਰਸ਼ਾਸਨ ਦੁਆਰਾ ਉਠਾਏ ਜਾਣ ਵਾਲੇ ਇਸੇ ਤਰ੍ਹਾਂ ਦੇ ਉਪਾਅ ਲਈ ਦਬਾਅ ਪਾਇਆ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਸਿੱਖ ਭਾਈਚਾਰੇ ਲਈ ਖੁਸ਼ੀ ਦੀ ਖ਼ਬਰ, ਯੂਰਪੀ ਦੇਸ਼ ਆਸਟਰੀਆ 'ਚ ਰਜਿਸਟਰਡ ਹੋਇਆ ਸਿੱਖ ਧਰਮ

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਸ਼ਚੂਮਰ ਨੇ ਵਿਦਿਆਰਥੀਆਂ ਦੇ ਕਰਜ਼ੇ ਨੂੰ ਖਤਮ ਕਰਨ ਦੀ ਮੰਗ ਕਰਦਿਆਂ, ਵਿਦਿਆਰਥੀਆਂ ਵੱਲ ਬਕਾਇਆ ਰੱਖੇ ਗਏ 90 ਬਿਲੀਅਨ ਡਾਲਰ ਵੱਲ ਇਸ਼ਾਰਾ ਕੀਤਾ ਸੀ। ਬਾਈਡੇਨ ਦੇ ਵੈਬਪੇਜ਼ ਮੁਤਾਬਕ, ਇਹ ਸਾਰੇ ਪ੍ਰਸਤਾਵ ਰਾਜਾਂ ਦੇ ਨਾਲ ਸਕੂਲ ਪ੍ਰਬੰਧ ਅਤੇ ਸਟਾਫ ਦੀ ਭਾਈਵਾਲੀ ਵਿੱਚ ਲਾਗੂ ਕੀਤੇ ਜਾਣਗੇ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana