ਬਾਈਡੇਨ ਨੇ ਕੋਰੋਨਾ ਮ੍ਰਿਤਕਾਂ ਦੀ ਯਾਦ ''ਚ ਸ਼ਰਧਾਂਜਲੀ ਸਭਾ ਦਾ ਕੀਤਾ ਆਯੋਜਨ

01/20/2021 1:41:19 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਵਿਡ-19 ਲਾਗ ਦੀ ਬੀਮਾਰੀ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਯਾਦ ਵਿਚ ਸ਼ਰਧਾਂਜਲੀ ਸਭਾ ਆਯੋਜਿਤ ਕੀਤੀ। ਅਮਰੀਕਾ ਵਿਚ ਇਸ ਮਹਾਮਾਰੀ ਨਾਲ ਹੁਣ ਤੱਕ 4 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਾਈਡੇਨ ਨੇ ਇੱਥੇ ਲਿੰਕਨ ਸਮਾਰਕ 'ਤੇ ਆਯੋਜਿਤ ਪ੍ਰੋਗਰਾਮ ਵਿਚ ਸੰਖੇਪ ਸੰਬੋਧਨ ਵਿਚ ਕਿਹਾ,''ਜ਼ਖਮਾਂ ਨੂੰ ਭਰਨ ਲਈ ਸਾਨੂੰ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਕਈ ਵਾਰ ਯਾਦ ਰੱਖਣਾ ਮੁਸ਼ਕਲ ਹੁੰਦਾ ਹੈ ਪਰ ਇਹੀ ਉਹ ਢੰਗ ਹੈ ਜਿਸ ਨਾਲ ਅਸੀਂ ਜ਼ਖਮਾਂ ਨੂੰ ਭਰ ਸਕਦੇ ਹਾਂ।'' 

ਪੜ੍ਹੋ ਇਹ ਅਹਿਮ ਖਬਰ- ਦੱਖਣੀ ਆਸਟ੍ਰੇਲੀਆ ਪੁਲਾੜ 'ਚ ਲਾਂਚ ਕਰੇਗਾ ਆਪਣਾ ਸੈਟੇਲਾਈਟ

ਬਾਈਡੇਨ ਨੇ ਕਿਹਾ,''ਇਕ ਰਾਸ਼ਟਰ ਦੇ ਤੌਰ 'ਤੇ ਇਹ ਕਰਨਾ ਬਹੁਤ ਮਹੱਤਵਪੂਰਨ ਹੈ। ਇਸ ਲਈ ਅੱਜ ਅਸੀਂ ਇੱਥੇ ਹਾਂ। ਸੂਰਜ ਡੁੱਬਣ ਅਤੇ ਸ਼ਾਮ ਦੇ ਇਸ ਵੇਲੇ ਅਸੀਂ ਇਸ ਹਨੇਰੇ ਵਿਚ ਰੌਸ਼ਨੀ ਕਰੀਏ, ਜਿਸ ਦਾ ਪ੍ਰਕਾਸ਼ ਇਸ ਪਵਿੱਤਰ ਸਰੋਵਰ ਵਿਚ ਦਿਸੇਗਾ ਅਤੇ ਉਹਨਾਂ ਸਾਰਿਆਂ ਨੂੰ ਯਾਦ ਕਰੀਏ ਜਿਹਨਾਂ ਨੇ ਆਪਣੀ ਜਾਨ ਗਵਾਈ।'' ਜ਼ਿਕਰਯੋਗ ਹੈ ਕਿ ਬਾਈਡੇਨ ਦਾ ਆਪਣੇ ਗ੍ਰਹਿ ਨਗਰ ਡੈਲਾਵੇਅਰ ਤੋਂ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਆਉਣ ਦੇ ਬਾਅਦ ਇਹ ਪਹਿਲਾ ਪ੍ਰੋਗਰਾਮ ਸੀ। ਸੰਖੇਪ ਬਿਆਨ ਦੇਣ ਮਗਰੋਂ ਬਾਈਡੇਨ, ਅਮਰੀਕਾ ਦੀ ਬਣਨ ਵਾਲੀ ਪ੍ਰਥਮ ਬੀਬੀ ਜਿਲ ਬਾਈਡੇਨ, ਉਪ ਰਾਸ਼ਟਰਪਤੀ ਅਹੁਦੇ ਲਈ ਚੁਣੀ ਗਈ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਡਗਲਸ ਐਮਹੋਫ ਨੇ ਕੁਝ ਦੇਰ ਲਈ ਮੌਨ ਰੱਖਿਆ।
 

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana