ਰਾਸ਼ਟਰਪਤੀ ਜੋਅ ਬਾਈਡੇਨ ਨੇ ਅੰਬੈਸਡਰ ਅਹੁਦਿਆਂ ਲਈ ਨਾਮਜ਼ਦ ਵਿਅਕਤੀਆਂ ਦਾ ਕੀਤਾ ਐਲਾਨ

06/17/2021 7:05:01 PM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਮੰਗਲਵਾਰ ਨੂੰ ਅੰਬੈਸਡਰ (ਰਾਜਦੂਤ) ਅਹੁਦਿਆਂ ਲਈ ਨਾਮਜ਼ਦ ਵਿਅਕਤੀਆਂ ਦਾ ਐਲਾਨ ਕੀਤਾ। ਇਸ ਐਲਾਨ ਵਿੱਚ ਇਜ਼ਰਾਈਲ ਅਤੇ ਮੈਕਸੀਕੋ ਦੇਸ਼ਾਂ ਦੇ ਅੰਬੈਸਡਰਾਂ ਲਈ ਵੀ ਨਾਮ ਸ਼ਾਮਲ ਹਨ। ਇਜ਼ਰਾਈਲ ਵਿੱਚ ਅੰਬੈਸਡਰ ਲਈ ਬਾਈਡੇਨ ਦੀ ਚੋਣ ਥਾਮਸ ਆਰ. ਨਿਡਸ ਹੈ, ਜੋ ਇਸ ਸਮੇਂ ਮੋਰਗਨ ਸਟੈਨਲੇ ਵਿੱਚ ਵਾਈਸ-ਚੇਅਰਮੈਨ ਹਨ। ਉਹ ਮੈਨੇਜਮੈਂਟ ਅਤੇ ਰੀਸੋਰਸਜ ਲਈ ਸਟੇਟ ਦੇ ਸਾਬਕਾ ਡਿਪਟੀ ਸੈਕਟਰੀ ਵੀ ਹਨ।  ਕੇਨ ਸਾਲਾਜ਼ਰ, ਜੋ ਕਿ ਕੋਲੋਰਾਡੋ ਤੋਂ ਸਾਬਕਾ ਸੈਨੇਟਰ ਅਤੇ ਓਬਾਮਾ ਪ੍ਰਸ਼ਾਸਨ ਦੌਰਾਨ ਸਾਬਕਾ ਗ੍ਰਹਿ ਸਕੱਤਰ ਸਨ, ਬਾਈਡੇਨ ਦੁਆਰਾ  ਮੈਕਸੀਕੋ ਵਿੱਚ ਰਾਜਦੂਤ ਲਈ ਨਾਮਜ਼ਦ ਕੀਤੇ ਗਏ ਹਨ। 

ਪੜ੍ਹੋ ਇਹ ਅਹਿਮ ਖਬਰ- ਔਰਤ ਦਾ ਖੌਫਨਾਕ ਕਾਰਾ, ਉਬਲਦੇ ਪਾਣੀ 'ਚ 3 ਕਿਲੋ ਖੰਡ ਮਿਲਾ ਪਤੀ ਨੂੰ ਸਾੜਿਆ

ਇਸਦੇ ਇਲਾਵਾ ਦੂਸਰੇ ਨਾਮਜ਼ਦ ਵਿਅਕਤੀਆਂ ਵਿੱਚ ਮਾਰਕ ਓਸਟਫੀਲਡ ਨੂੰ ਪੈਰਾਗੁਏ, ਜੂਲੀਅਨ ਸਮਿੱਥ ਨੂੰ ਉੱਤਰੀ ਅਟਲਾਂਟਿਕ ਸੰਧੀ ਸੰਗਠਨ, ਸਿੰਥੀਆ ਐਨ ਟੇਲਜ਼ ਨੂੰ ਕੋਸਟਾ ਰੀਕਾ, ਸ਼ੈਰਨ ਕ੍ਰੋਮਰ ਨੂੰ ਗੈਂਬੀਆ, ਜੂਲੀ ਜਿਯੂਨ ਚੁੰਗ ਨੂੰ ਸ੍ਰੀਲੰਕਾ, ਟ੍ਰਾਏ ਡੈਮੀਅਨ ਫਿਟਰੇਲ ਨੂੰ ਗਿੰਨੀਆਂ, ਅਤੇ ਸੀ ਬੀ ਸੁੱਲੀ ਸੁਲੇਨਬਰਗਰ,3 ਨੂੰ  ਯੂ ਐਸ ਕੌਸਲ ਆਫ ਇੰਟਰਨੈਸ਼ਨਲ ਸਿਵਲ ਹਵਾਬਾਜ਼ੀ ਆਰਗੇਨਾਈਜੇਸ਼ਨ ਲਈ ਨਾਮਜਦ ਕੀਤਾ ਹੈ। ਜੋਅ ਬਾਈਡੇਨ ਨੂੰ ਅੰਬੈਸਡਰਾਂ ਦੀ ਨਾਮਜ਼ਦਗੀ ਕਰਨ ਵਿੱਚ ਦੇਰੀ ਲਈ ਅਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਬਾਈਡੇਨ ਨੇ ਮੰਗਲਵਾਰ ਤੱਕ ਸੈਨੇਟ ਨੂੰ 9 ਅੰਬੈਸਡਰਾਂ ਦੀਆਂ ਨਾਮਜ਼ਦਗੀਆਂ ਭੇਜੀਆਂ ਹਨ ਅਤੇ ਕੁੱਲ 18 ਲਈ 9 ਹੋਰ ਵਿਅਕਤੀਆਂ ਨੂੰ ਨਾਮਜ਼ਦ ਕਰਨ ਦੇ ਇਰਾਦੇ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਨੇ 14 ਜੂਨ, 2017 ਤੱਕ ਸੈਨੇਟ ਨੂੰ 12 ਰਾਜਦੂਤਾਂ ਲਈ ਨਾਮਜ਼ਦਗੀਆਂ ਭੇਜੀਆਂ ਸਨ ਅਤੇ ਸਾਬਕਾ ਰਾਸ਼ਟਰਪਤੀ ਓਬਾਮਾ ਨੇ 15 ਜੂਨ, 2009 ਤੱਕ 27 ਰਾਜਦੂਤ ਨਾਮਜ਼ਦ ਕੀਤੇ ਸਨ।


Vandana

Content Editor

Related News