World Bank ਦੇ ਮੁਖੀ ਜਿਮ ਯਾਂਗ ਨੇ ਅਹੁਦਾ ਛੱਡਣ ਦਾ ਕੀਤਾ ਐਲਾਨ

01/07/2019 11:52:51 PM

ਵਾਸ਼ਿੰਗਟਨ—ਵਰਲਡ ਬੈਂਕ ਦੇ ਪ੍ਰਧਾਨ ਜਿਮ ਯਾਂਗ ਕਿਮ ਨੇ ਇਕ ਫਰਵਰੀ ਤੋਂ ਆਪਣਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਬੈਂਕ ਦੇ ਕਰੀਬੀ ਸੂਤਰਾਂ ਨੇ ਕਿਮ ਦੇ ਇਸ ਫੈਸਲੇ ਨੂੰ ਵਿਅਕਤੀਗਤ ਫੈਸਲਾ ਦੱਸਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਕਿਮ 6 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਸ ਅਹੁਦੇ 'ਤੇ ਹਨ। ਵਰਲਡ ਬੈਂਕ ਦਾ ਪ੍ਰਧਾਨ ਹਮੇਸ਼ਾ ਅਮਰੀਕਾ ਨਗਾਰਿਕ ਹੁੰਦਾ ਹੈ ਜਿਸ ਨੂੰ ਅਮਰੀਕਾ ਦੁਆਰਾ ਨਾਮਜ਼ਦ ਕੀਤਾ ਜਾਂਦਾ ਹੈ।

ਅਮਰੀਕਾ ਇਸ ਬਹੁ-ਪੱਖੀ ਵਿੱਤੀ ਸੰਸਥਾਨ 'ਚ ਸਭ ਤੋਂ ਵੱਡਾ ਹਿੱਸੇਦਾਰ ਹੈ। ਕਿਮ ਨੇ ਕਿਹਾ ਕਿ ਵਰਲਡ ਬੈਂਕ ਦੇ ਰਾਸ਼ਟਰਪਤੀ ਦੇ ਰੂਪ 'ਚ ਸੇਵਾ ਦੇਣਾ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ।

ਵਰਲਡ ਬੈਂਕ ਦੀ ਮੁੱਖ ਕਾਰਜਕਾਰੀ ਅਧਿਕਾਰੀ ਕ੍ਰਿਸਟਾਲੀਨਾ ਜਾਰਜੀਵਾ ਇਕ ਫਰਵਰੀ ਤੋਂ ਕਿਮ ਦੀ ਜਗ੍ਹਾ ਅਹੁਦਾ ਸੰਭਾਲੇਗੀ। ਉੱਥੇ ਕਿਮ ਇਕ ਫਰਮ 'ਚ ਕੰਮ ਕਰਨਗੇ ਜੋ ਵਿਕਾਸਸ਼ੀਲ ਅਰਥਵਿਵਸਥਾਵਾਂ 'ਚ ਬੁਨਿਆਦੀ ਢਾਂਚੇ ਦੇ ਨਿਵੇਸ਼ 'ਤੇ ਕੰਮ ਕਰਦੀ ਹੈ।


ਵਾਸ਼ਿੰਗਟਨ ਸਥਿਤ ਇਹ ਸੰਗਠਨ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ ਦੇ ਸਭ ਤੋਂ ਵੱਡੇ ਡੋਨਰਾਂ 'ਚੋਂ ਇਕ ਹੈ। ਜਦਕਿ ਇਸ ਦੀਆਂ ਕਈ ਨੀਤੀਆਂ ਵਿਵਾਦਪੂਰਨ ਸਾਬਤ ਹੋਈਆਂ ਹਨ। ਏਸ਼ੀਆ, ਅਫਰੀਕਾ ਅਤੇ ਦੱਖਣੀ ਅਮਰੀਕਾ ਵਰਗੇ ਦੇਸ਼ਾਂ ਦੇ ਵਿਸ਼ਾਲ ਬੁਨਿਆਦੀ ਢਾਂਚੇ ਪਰਿਯੋਜਨਾਵਾਂ ਦੇ ਪਿਛੇ ਵਰਲਡ ਬੈਂਕ ਦਾ ਹੀ ਹੱਥ ਰਿਹਾ ਹੈ।