6000 ਫੁੱਟ ਦੀ ਉਚਾਈ ''ਤੇ ਉਡਿਆ ''ਜੈੱਟਮੈਨ'', ਲੋਕਾਂ ਨੂੰ ਯਾਦ ਆਇਆ ''ਆਈਰਨ ਮੈਨ''

02/20/2020 12:50:44 AM

ਦੁਬਈ - ਦੁਬਈ ਵਿਚ ਜਦ ਲੋਕਾਂ ਨੇ ਸੱਚ ਵਿਚ ਸ਼ਖਸ ਨੂੰ ਹਵਾ ਵਿਚ ਉੱਡਦੇ ਹੋਏ ਦੇਖਿਆ ਤਾਂ ਕਿਸੇ ਨੂੰ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਹੀ ਨਹੀਂ ਹੋਇਆ। ਅਜਿਹਾ ਕਰ ਉਨ੍ਹਾਂ ਨੇ ਮਾਰਵਲ ਦੇ ਆਇਰਨ ਮੈਨ ਦੀ ਯਾਦ ਤਾਜ਼ੀ ਕਰਵਾ ਦਿੱਤੀ। ਵਿੰਸ ਰੈਫੇਟ ਨਾਂ ਇਕ ਸ਼ਖਸ ਨੇ ਦੁਬਈ ਵਿਚ ਜੈੱਟਮੈਨ ਸਟੰਟ ਦਿਖਾ ਕੇ ਹਰ ਕਿਸੇ ਨੂੰ ਹੈਰਾਨੀ ਵਿਚ ਪਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਜ਼ਮੀਨ ਤੋਂ 1800 ਮੀਟਰ ਉਪਰ (ਕਰੀਬ 6 ਹਜ਼ਾਰ ਫੁੱਟ) 'ਤੇ ਉਡਾਣ ਭਰੀ। ਜ਼ਮੀਨ ਤੋਂ ਇੰਨੀ ਉੱਚਾਈ 'ਤੇ ਉੱਡਣ ਦਾ ਇਹ ਪਹਿਲਾ ਰਿਕਾਰਡ ਹੈ।

ਰੈਫੇਟ ਅਤੇ ਉਨ੍ਹਾਂ ਦੇ ਸਹਿਯੋਗੀਆਂ, ਜਿਨ੍ਹਾਂ ਨੂੰ ਜੈੱਟਮੈਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਨੇ ਜੈੱਟਪੈਕ ਅਤੇ ਕਾਰਬਨ ਫਾਇਰ ਵਿੰਗ ਦੀ ਸਹਾਇਤਾ ਨਾਲ ਅਸਮਾਨ ਵਿਚ ਜ਼ਿਆਦਾ ਉਪਰ ਤੱਕ ਉੱਡਣ ਵਾਲਾ ਸ਼ੂਟ ਤਿਆਰ ਕੀਤਾ ਹੈ। ਵਾਇਰਸ ਵੀਡੀਓ ਵਿਚ ਉੱਡਾਣ ਭਰਨ ਵਾਲੇ ਰੈਫੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੁੱਕਰਵਾਰ ਨੂੰ ਹਵਾ ਵਿਚ ਉੱਡਾਣ ਭਰਨ ਤੋਂ ਪਹਿਲਾਂ ਦੁਬਈ ਦੇ ਤੱਟ ਤੋਂ 5 ਮੀਟਰ ਉਪਰ ਉਡਾਣ ਭਰੀ ਸੀ।

ਉਨ੍ਹਾਂ ਆਖਿਆ ਹੈ ਕਿ ਅਸੀਂ ਜ਼ਮੀਨ ਤੋਂ 1800 ਮੀਟਰ ਦੀ ਉਚਾਈ ਤੱਕ ਉਡਾਣ ਭਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਅਸੀਂ ਅਜਿਹਾ ਕਰਨ ਵਾਲਾ ਪਹਿਲੇ ਇਨਸਾਨ ਹਾਂ। ਰੈਫੇਟ ਨੇ ਆਖਿਆ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਟੀਮ ਵਰਕ ਦਾ ਨਤੀਜਾ ਹੈ। ਜਿਥੇ ਅਸੀਂ ਛੋਟੇ ਕਦਮ ਦਾ ਵੱਡਾ ਨਤੀਜਾ ਦੇਖਣ ਨੂੰ ਮਿਲ ਰਿਹਾ ਹੈ। ਅਸੀੰ ਆਪਣੇ ਕੰਮ ਨੂੰ ਜਿਸ ਤਰ੍ਹਾਂ ਨਾਲ ਵੰਡਿਆ ਸੀ ਉਸ ਦੀ ਨਤੀਜਾ ਤੁਹਾਡੇ ਸਾਹਮਣੇ ਹੈ।

Khushdeep Jassi

This news is Content Editor Khushdeep Jassi