ਟਰਨਬੁੱਲ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਦਾ ਗਰਮਜੋਸ਼ੀ ਨਾਲ ਕੀਤਾ ਸੁਆਗਤ, ਇਨ੍ਹਾਂ ਮੁੱਦਿਆਂ ''ਤੇ ਕੀਤੀ ਚਰਚਾ

01/14/2017 6:05:51 PM

ਸਿਡਨੀ— ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ। ਇੱਥੇ ਦੱਸ ਦੇਈਏ ਕਿ ਸ਼ਿੰਜ਼ੋ ਆਬੇ ਅਤੇ ਉਨ੍ਹਾਂ ਦੀ ਪਤਨੀ ਸ਼ੁੱਕਰਵਾਰ ਦੀ ਰਾਤ ਨੂੰ ਸਿਡਨੀ ਪਹੁੰਚੇ। ਸਿਡਨੀ ਪਹੁੰਚਣ ''ਤੇ ਟਰਨਬੁੱਲ ਨੇ ਸ਼ਿੰਜ਼ੋ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਸ਼ਨੀਵਾਰ ਨੂੰ ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਕੌਮਾਂਤਰੀ ਵਪਾਰ ''ਤੇ ਧਿਆਨ ਦੇਣ ਦੇ ਨਾਲ-ਨਾਲ ਆਰਥਿਕ ਵਿਕਾਸ ਅਤੇ ਸੁਰੱਖਿਆ ਖੇਤਰ ਦੇ ਮੁੱਦੇ ਨੂੰ ਲੈ ਕੇ ਚਰਚਾ ਕੀਤੀ। 
ਦੱਸਣ ਯੋਗ ਹੈ ਕਿ ਸ਼ਨੀਵਾਰ ਯਾਨੀ ਕਿ ਅੱਜ ਜਾਪਾਨ ਅਤੇ ਆਸਟਰੇਲੀਆ ਵਿਚਾਲੇ ਆਰਥਿਕ ਭਾਈਵਾਲ ਸਮਝੌਤੇ ਨੂੰ ਦੋ ਸਾਲ ਪੂਰੇ ਹੋ ਗਏ ਹਨ। 
ਆਸਟਰੇਲੀਆ ਦੇ ਵਪਾਰ ਮੰਤਰੀ ਸਟੀਵਨ ਕਾਈਬੋ ਨੇ ਕਿਹਾ ਕਿ ਆਸਟਰੇਲੀਆ ਦੂਜੀ ਵੱਡੀ ਬਰਾਮਦਗੀ ਮਾਰਕੀਟ ਹੈ ਅਤੇ ਦੁਨੀਆ ਦੀ ਤੀਜੀ ਵੱਡੀ ਅਰਥਵਿਵਸਥਾ ਹੈ। ਆਸਟਰੇਲੀਆਈ ਪ੍ਰਧਾਨ ਮੰਤਰੀ ਟਰਨਬੁੱਲ ਨੇ ਕਿਹਾ ਕਿ ਜਾਪਾਨ ਅਤੇ ਆਸਟਰੇਲੀਆ ਇਕ ਗੂੜ੍ਹੇ ਦੋਸਤ ਹੋਣ ਦੇ ਨਾਲ-ਨਾਲ ਚੰਗੇ ਸਹਿਯੋਗੀ ਵੀ ਹਨ। ਉਨ੍ਹਾਂ ਦੱਸਿਆ ਕਿ ਦੋਹਾਂ ਮੰਤਰੀਆਂ ਵਿਚਾਲੇ ਵਪਾਰ, ਆਰਥਿਕ ਸਹਿਯੋਗ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਗੱਲਬਾਤ ਹੋਈ। ਦੋਹਾਂ ਮੰਤਰੀਆਂ ਨੇ ਇਸ ਦੇ ਨਾਲ ਹੀ ਖੇਤੀਬਾੜੀ ਵਪਾਰ ''ਤੇ ਵੀ ਚਰਚਾ ਕੀਤੀ। ਦੋਵੇਂ ਦੇਸ਼ ਸਾਂਝੇ ਫੌਜੀ ਟ੍ਰੇਨਿੰਗ ਅਤੇ ਅਭਿਆਸ ਜ਼ਰੀਏ ਰੱਖਿਆ ਸੰਬੰਧ ਮਜ਼ਬੂਤ ਬਣਾਉਣ ਲਈ ਸਹਿਮਤ ਹੋਏ।
ਸ਼ਿੰਜ਼ੋ ਆਬੇ 6 ਦਿਨਾਂ ਦੌਰੇ ''ਤੇ ਹਨ ਅਤੇ ਇਸ ਦੌਰਾਨ ਉਹ ਫਿਲੀਪੀਨਜ਼, ਇੰਡੋਨੇਸ਼ੀਆ ਅਤੇ ਵੀਅਤਨਾਮ ਜਾਣਗੇ। ਸ਼ਿਜ਼ੋ ਨੇ ਆਸਟਰੇਲੀਆ ਦਾ ਆਖਰੀ ਦੌਰਾ ਜੁਲਾਈ 2014 ''ਚ ਕੀਤਾ ਸੀ।

Tanu

This news is News Editor Tanu