ਟਰੰਪ ਨਾਲ ਗੋਲਫ ਖੇਡਦੇ ਹੋਏ ਖੱਡ ''ਚ ਡਿੱਗੇ ਜਾਪਾਨੀ ਪੀ. ਐੱਮ, ਤਸਵੀਰਾਂ ਹੋਈਆਂ ਵਾਇਰਲ

11/12/2017 5:46:10 PM

ਟੋਕੀਓ (ਬਿਊਰੋ)— ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਗੋਲਫ ਖੇਡਦੇ ਹੋਏ ਸ਼ਿੰਜ਼ੋ ਆਬੇ ਖੱਡ ਵਿਚ ਡਿੱਗ ਗਏ ਪਰ ਖੁਦ ਹੀ ਉਠ ਖੜ੍ਹੇ ਹੋਏ। ਦਰਅਸਲ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਗੋਲਫ ਖੇਡਦੇ ਸਮੇਂ ਸ਼ਿੰਜ਼ੋ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਖੱਡ ਵਿਚ ਜਾ ਡਿੱਗੇ ਪਰ ਡਿੱਗਣ ਤੋਂ ਬਾਅਦ ਉਹ ਪਲਟੇ ਅਤੇ ਖੁਦ ਹੀ ਉਠ ਖੜ੍ਹੇ ਹੋ ਗਏ। 
ਹੈਰਾਨੀ ਵਾਲੀ ਗੱਲ ਇਹ ਹੈ ਕਿ ਨਾਲ ਗੋਲਫ ਖੇਡ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗਾ ਕਿ ਸ਼ਿੰਜ਼ੋ ਡਿੱਗ ਗਏ ਹਨ। ਕੋਈ ਉਨ੍ਹਾਂ ਨੂੰ ਡਿੱਗਦੇ ਹੋਏ ਨੋਟਿਸ ਕਰਦਾ, ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਫੁਰਤੀ ਦਿਖਾਈ ਅਤੇ ਪਲਟੀ ਖਾਂਦੇ ਹੋਏ ਫਟਾਫਟ ਉਠ ਗਏ।
ਦੱਸਣਯੋਗ ਹੈ ਕਿ ਏਸ਼ੀਆ ਦੇ ਦੌਰੇ 'ਤੇ ਆਏ ਟਰੰਪ ਜਾਪਾਨ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਸ਼ਿੰਜ਼ੋ ਨਾਲ ਗੋਲਫ ਖੇਡਿਆ। ਟਰੰਪ ਨੂੰ ਗੋਲਫ ਖੇਡਣਾ ਬਹੁਤ ਪਸੰਦ ਹੈ, ਸ਼ਾਇਦ ਇਸ ਲਈ ਉਨ੍ਹਾਂ ਨੇ ਗੋਲਫ ਖੇਡਣ ਦਾ ਫੈਸਲਾ ਕੀਤਾ। ਜਾਪਾਨੀ ਪੀ. ਐੱਮ. ਸ਼ਿੰਜ਼ੋ ਨਾਲ ਹੋਈ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਵੀਡੀਓ 'ਚ ਸ਼ਿੰਜ਼ੋ ਨੇ ਸਫੈਦ ਰੰਗ ਦਾ ਸਵੈਟਰ ਅਤੇ ਨੀਲੇ ਰੰਗ ਦੀ ਪੈਂਟ ਪਹਿਨੀ ਹੋਈ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਸ ਵੀਡੀਓ 'ਤੇ ਦਿਲਚਸਪ ਟਿੱਪਣੀਆਂ ਕੀਤੀਆਂ ਹਨ। ਕੁਝ ਲੋਕਾਂ ਨੇ ਲਿਖਿਆ, ''ਕਲਪਨਾ ਕਰੋ, ਜੇਕਰ ਅਜਿਹਾ ਟਰੰਪ ਨਾਲ ਹੁੰਦਾ। ਇਕ ਯੂਜ਼ਰਸ ਨੇ ਟਿੱਪਣੀ ਕਰਦੇ ਹੋਏ ਲਿਖਿਆ ਹੈ— ਟਰੰਪ ਦਾ ਜਾਪਾਨ ਦੌਰਾ, ਪੀ. ਐੱਮ. ਜ਼ਮੀਨ 'ਤੇ ਡਿੱਗੇ।