ਜਾਪਾਨੀ ਰਾਜਦੂਤ ਨੂੰ ਹੋਇਆ ਦਰਦ, ਕਿਹਾ- ‘ਚੀਨ ਨਾਲ ਰੋਜ਼ ਸੰਘਰਸ਼ ਕਰਦੈ ਜਾਪਾਨ, ਸਥਿਤੀ ਆਸਟ੍ਰੇਲੀਆ ਨਾਲੋਂ ਭੈੜੀ’

07/21/2021 5:56:57 PM

ਕੈਨਬਰਾ (ਬਿਊਰੋ) : ਆਸਟ੍ਰੇਲੀਆ ਵਿੱਚ ਜਾਪਾਨੀ ਰਾਜਦੂਤ ਸ਼ਿੰਗੋ ਯਾਮਾਗਾਮੀ ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਦੇ ਨਾਲ ਜਾਪਾਨ ਦੇ ਸੰਬੰਧ ਤਣਾਅਪੂਰਨ ਹਨ, ਉਥੇ ਚੀਨ-ਆਸਟ੍ਰੇਲੀਆ ਦੇ ਸਬੰਧ ਬਿਹਤਰ ਨਹੀਂ ਰਹੇ। ਰਾਸ਼ਟਰੀ ਮਤਭੇਦਾਂ ਦੇ ਬਾਵਜੂਦ ਚੀਨ ਦੇ ਨਾਲ ਲਾਭਕਾਰੀ ਸਬੰਧ ਕਿਵੇਂ ਬਣਾਏ ਜਾ ਸਕਦੇ ਹਨ, ਇਸਨੂੰ ਲੈ ਕੇ ਆਸਟ੍ਰੇਲੀਆ ਵਿੱਚ ਹਮੇਸ਼ਾ ਜਾਪਾਨ ਦੀ ਉਦਾਹਰਣ ਦਿੱਤੀ ਜਾਂਦੀ ਹੈ। ਪਰ ਯਾਮਾਗਮੀ ਨੇ ਕਿਹਾ ਕਿ ਪਿਛਲੇ ਸਾਲ ਦਸੰਬਰ ਵਿੱਚ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਚੀਨ ਨਾਲ ਜਾਪਾਨ ਦੇ ਸੰਬੰਧਾਂ ਦੀ ਸਥਿਤੀ ਨੂੰ ਲੈ ਕੇ ਆਸਟ੍ਰੇਲੀਆ ਵਿੱਚ ਇਕ ਆਮ ਗਲਤ ਧਾਰਨਾ ਵੇਖੀ ਹੈ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਕਾਂਗਰਸ ਪ੍ਰਧਾਨ ਬਣਨ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਨਵਜੋਤ ਸਿੰਘ ਸਿੱਧੂ (ਤਸਵੀਰਾਂ)

ਯਾਮਾਗਾਮੀ ਨੇ ਆਸਟ੍ਰੇਲੀਆ ਦੇ ਨੈਸ਼ਨਲ ਪ੍ਰੈਸ ਕਲੱਬ ਨੂੰ ਦੱਸਿਆ, “ਇਸ ਦਲੀਲ ਦਾ ਸਿੱਟਾ ਇਹ ਹੈ ਕਿ ਜਾਪਾਨ ਆਪਣੇ ਗੁਆਂਢੀ ਦੇਸ਼ ਚੀਨ ਨਾਲ ਪੇਸ਼ ਆਉਣ ਲਈ ਆਸਟ੍ਰੇਲੀਆ ਨਾਲੋਂ ਵਧੀਆ ਕੰਮ ਕਰ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ‘ ਮੇਰਾ ਸੌਖਾ ਜਵਾਬ ਹੈ, ਅਜਿਹਾ ਨਹੀਂ ਹੈ। ਮੈਂ ਇਸ ਦਲੀਲ ਨਾਲ ਸਹਿਮਤ ਨਹੀਂ ਹਾਂ, ਕਿਉਂਕਿ ਜਾਪਾਨ ਹਰੇਕ ਦਿਨ ਚੀਨ ਨਾਲ ਸੰਘਰਸ਼ ਕਰ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਜਾਪਾਨ, ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਨੂੰ ਚੀਨ ਦੇ ਕਾਰਨ ਪੈਦਾ ਹੋ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

ਯਾਮਾਗਮੀ ਨੇ ਕਿਹਾ, “ਚਿੰਤਾ ਨਾ ਕਰੋ, ਤੁਸੀਂ ਵਧੀਆ ਕੰਮ ਕਰ ਰਹੇ ਹੋ। ਅਸੀਂ ਇਕੋ ਕਿਸ਼ਤੀ 'ਤੇ ਸਵਾਰ ਹਾਂ ਅਤੇ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।” ਦੱਸ ਦੇਈਏ ਕਿ ਆਸਟ੍ਰੇਲੀਆ ਦੇ ਚੀਨ ਨਾਲ ਸੰਬੰਧ ਪਿਛਲੇ ਸਾਲ ਦੀ ਸ਼ੁਰੂਆਤ ਤੋਂ ਤਣਾਅਪੂਰਨ ਹੋ ਗਏ ਹਨ, ਜਦੋਂ ਆਸਟ੍ਰੇਲੀਆਈ ਸਰਕਾਰ ਨੇ ਕੋਵਿਡ -19 ਮਹਾਂਮਾਰੀ ਸ਼ੁਰੂ ਹੋਣ ’ਤੇ ਇਸ ਦੀ ਸੁਤੰਤਰ ਜਾਂਚ ਕਰਨ ਦੀ ਮੰਗ ਕੀਤੀ ਸੀ। ਆਸਟ੍ਰੇਲੀਆ ਨੇ ਚੀਨੀ ਟੈਕਨੋਲੋਜੀ ਅਤੇ ਮੁੱਖ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਨੂੰ ਰੋਕ ਦਿੱਤਾ ਅਤੇ ਚੀਨ ਆਸਟ੍ਰੇਲੀਆ ਤੋਂ ਆਯਾਤ ਕੰਮ ਕਰਨ ਲਈ ਹੋਰ ਕਦਮਾਂ ਦੇ ਨਾਲ-ਨਾਲ ਟੈਕਸ ਲਗਾ ਦਿੱਤਾ।

ਪੜ੍ਹੋ ਇਹ ਵੀ ਖ਼ਬਰ - ਕ੍ਰਿਕਟ ਦੇ ਗੁਰੂ ‘ਨਵਜੋਤ ਸਿੰਘ ਸਿੱਧੂ’ ਨੇ ਬਦਲੇ ਪੰਜਾਬ ਦੇ ਸਿਆਸੀ ਸਮੀਕਰਨ

rajwinder kaur

This news is Content Editor rajwinder kaur