ਜਪਾਨ ਅਸੈਂਬਲੀ ਚੋਣਾਂ ''ਚ ਪਹਿਲੀ ਵਾਰ ਜਿੱਤੇ ''ਯੋਗੀ''

04/23/2019 5:58:57 PM

ਟੋਕੀਓ (ਭਾਸ਼ਾ)- ਭਾਰਤੀ ਮੂਲ ਦੇ ਇਕ ਜਾਪਾਨੀ ਵਿਅਕਤੀ ਨੇ ਇਤਿਹਾਸ ਰੱਚਦੇ ਹੋਏ ਟੋਕੀਓ ਦੇ ਇਦੋਗਾਵਾ ਵਾਰਡ ਅਸੈਂਬਲੀ ਚੋਣਾਂ ਵਿਚ ਜਿੱਤ ਹਾਸਲ ਕਰ ਲਈ ਹੈ। ਜਾਪਾਨ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਦਾ ਕਾਰਨਾਮਾ ਕਰਨ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਹਨ। ਜਾਪਾਨ ਦੀ ਨਾਗਰਿਕਤਾ ਹਾਸਲ ਕਰ ਚੁੱਕੇ ਪੁਰਾਣਿਕ ਯੋਗੇਂਦਰ (41) ਨੂੰ ਸਭ ਤੋਂ ਜ਼ਿਆਦਾ ਵੋਟਾਂ ਪਈਆਂ। ਉਨ੍ਹਾਂ ਨੂੰ ਲੋਕ ਪਿਆਰ ਨਾਲ ਯੋਗੀ ਕਹਿੰਦੇ ਹਨ। ਇਹ ਚੋਣਾਂ 21 ਅਪ੍ਰੈਲ ਨੂੰ ਹੋਈਆਂ ਸਨ ਅਤੇ ਇਸ ਵਿਚ ਜਾਪਾਨ ਵਿਚ ਸੰਯੁਕਤ ਸਥਾਨਕ ਚੋਣਾਂ ਲਈ ਵੋਟਾਂ ਪਾਈਆਂ ਗਈਆਂ ਸਨ। ਜਾਪਾਨ ਦੇ ਨਿਊਜ਼ ਪੇਪਰ ਆਸ਼ੀ ਸ਼ਿਮਬੁਨ ਨੇ ਇਹ ਖਬਰ ਦਿੱਤੀ ਹੈ। ਜਾਪਾਨ ਦੀ ਕਾਂਸਟੀਚਿਊਸ਼ਨਲ ਡੈਮੋਕ੍ਰੇਟਿਕ ਪਾਰਟੀ ਦੀ ਹਮਾਇਤ ਨਾਲ ਜਿੱਤ ਹਾਸਲ ਕਰਨ ਵਾਲੇ ਯੋਗੀ ਨੇ ਕਿਹਾ ਕਿ ਮੈਂ ਜਾਪਾਨੀ ਅਤੇ ਵਿਦੇਸ਼ੀਆਂ ਦੇ ਮੱਧ ਪੁਲ ਦਾ ਕੰਮ ਕਰਨਾ ਚਾਹੁੰਦਾ ਹਾਂ।

ਇਦੋਗਾਵਾ ਵਾਰਡ ਅਜਿਹਾ ਇਲਾਕਾ ਹੈ ਜਿਥੇ ਭਾਰਤੀ ਸਭ ਤੋਂ ਜ਼ਿਆਦਾ ਗਿਣਤੀ ਵਿਚ ਰਹਿੰਦੇ ਹਨ। ਟੋਕੀਓ ਦੇ ਇਸ ਵਾਰਡ ਵਿਚ 4300 ਜਾਂ ਉਸ ਤੋਂ ਜ਼ਿਆਦਾ ਭਾਰਤੀ ਰਹਿੰਦੇ ਹਨ ਜਦੋਂ ਕਿ ਜਾਪਾਨ ਵਿਚ ਰਹਿਣ ਵਾਲੇ ਕੁਲ ਭਾਰਤੀਆਂ ਦੀ ਗਿਣਤੀ 34 ਹਜ਼ਾਰ ਹੈ। ਇਦੋਗਾਵਾ ਵਾਰਡ ਵਿਚ ਚੀਨੀ ਅਤੇ ਕੋਰੀਆਈ ਵੀ ਵੱਡੀ ਗਿਣਤੀ ਵਿਚ ਰਹਿੰਦੇ ਹਨ। ਯੋਗੀ 1997 ਵਿਚ ਜਦੋਂ ਜਾਪਾਨ ਆਏ ਸਨ ਜਦੋਂ ਉਹ ਯੂਨੀਵਰਸਿਟੀ ਦੇ ਵਿਦਿਆਰਥੀ ਸਨ। ਉਹ ਦੋ ਸਾਲ ਦੇ ਅਧਿਐਨ ਤੋਂ ਬਾਅਦ ਵਾਪਸ ਆ ਗਏ ਅਤੇ ਫਿਰ 2001 ਵਿਚ ਬਤੌਰ ਇੰਜੀਨੀਅਰ ਕੰਮ ਕਰਨ ਪਹੁੰਚੇ। ਬਾਅਦ ਵਿਚ ਉਨ੍ਹਾਂ ਨੇ ਬੈਂਕ ਅਤੇ ਦੂਜੀਆਂ ਕੰਪਨੀਆਂ ਵਿਚ ਕੰਮ ਕੀਤਾ। ਉਹ ਇਦੋਗਾਵਾ ਵਾਰਡ ਵਿਚ 2005 ਤੋਂ ਰਹਿ ਰਹੇ ਹਨ। ਬਾਅਦ ਵਿਚ ਉਨ੍ਹਾਂ ਨੇ ਜਾਪਾਨ ਦੀ ਨਾਗਰਿਕਤਾ ਹਾਸਲ ਕੀਤੀ ਅਤੇ ਰਾਜਨੀਤੀ ਵਿਚ ਕਦਮ ਰੱਖ ਦਿੱਤਾ। ਚੇਜ਼ਿੰਗ ਡਾਇਨਾਮਿਕਸ ਆਫ ਇੰਡੀਆ-ਜਾਪਾਨ ਰਿਲੇਸ਼ੰਸ ਦੇ ਲੇਖਕ ਸ਼ਮਸ਼ਾਦ ਖਾਨ ਨੇ ਕਿਹਾ ਕਿ ਜਾਪਾਨ ਦੀਆਂ ਚੋਣਾਂ ਵਿਚ ਭਾਰਤੀ ਮੂਲ ਦੇ ਜਾਪਾਨੀ ਨਾਗਰਿਕ ਦੀ ਇਹ ਪਹਿਲੀ ਜਿੱਤ ਹੈ। ਇਹ ਜਾਪਾਨ ਦੇ ਸਮਾਜ ਵਿਚ ਭਾਰਤੀਆਂ ਦੇ ਯੋਗਦਾਨ ਦੀ ਪਛਾਣ ਵੀ ਹੈ।

Sunny Mehra

This news is Content Editor Sunny Mehra