ਜਾਪਾਨ 'ਚ ਲੱਗੇ ਭੂਚਾਲ ਦੇ ਝਟਕੇ, 5 ਲੋਕ ਜ਼ਖਮੀ

04/09/2018 10:29:21 AM

ਟੋਕੀਓ— ਪੱਛਮੀ ਜਾਪਾਨ ਦੇ ਕੁੱਝ ਹਿੱਸਿਆਂ 'ਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ 6.1 ਰਹੀ ਅਤੇ ਇਸ 'ਚ 5 ਲੋਕ ਜ਼ਖਮੀ ਹੋ ਗਏ। ਝਟਕਿਆਂ ਕਾਰਨ ਇਮਾਰਤਾਂ ਅਤੇ ਸੜਕਾਂ ਨੂੰ ਨੁਕਸਾਨ ਪੁੱਜਾ ਹੈ। ਪ੍ਰਸ਼ਾਸਨ ਨੇ ਅਗਲੇ ਦਿਨਾਂ 'ਚ ਵੀ ਭੂਚਾਲ ਦੇ ਤੇਜ਼ ਝਟਕੇ ਲੱਗਣ ਦੀ ਚਿਤਾਵਨੀ ਜਾਰੀ ਕੀਤੀ ਹੈ। ਜਾਪਾਨ ਦੇ ਮੌਸਮ ਵਿਭਾਗ ਮੁਤਾਬਕ ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5.8 ਮਾਪੀ ਗਈ ਸੀ ਪਰ ਬਾਅਦ 'ਚ ਦੱਸਿਆ ਗਿਆ ਕਿ ਤੀਬਰਤਾ 6.1 ਸੀ। ਭੂਚਾਲ ਦਾ ਕੇਂਦਰ ਜ਼ਮੀਨ 'ਚ 10 ਕਿਲੋਮੀਟਰ ਦੀ ਡੂੰਘਾਈ 'ਚ ਸੀ ਅਤੇ ਜਾਪਾਨ ਦੇ ਤਟੀ ਸ਼ਿਮੇਨ ਖੇਤਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਵਿਗਿਆਨੀਆਂ ਨੇ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.7 ਮਾਪੀ ਸੀ। ਦੱਸਿਆ ਜਾ ਰਿਹਾ ਹੈ ਕਿ 5 ਵਿਅਕਤੀਆਂ ਦੇ ਹਲਕੀਆਂ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ 'ਚੋਂ ਇਕ 17 ਸਾਲਾ ਮੁੰਡਾ ਬਿਸਤਰ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਲੱਤ ਟੁੱਟ ਗਈ। ਤਕਰੀਬਨ 100 ਘਰਾਂ 'ਚ ਪਾਣੀ ਸਪਲਾਈ ਬੰਦ ਹੋ ਗਈ ਹੈ ਅਤੇ 50 ਮਕਾਨਾਂ ਦੀ ਬਿਜਲੀ ਕੱਟ ਗਈ ਹੈ। ਕੁੱਝ ਇਮਾਰਤਾਂ ਅਤੇ ਸੜਕਾਂ ਨੂੰ ਵੀ ਨੁਕਸਾਨ ਪੁੱਜਾ ਹੈ।