ਜਾਪਾਨ ਦੇ ਪ੍ਰਧਾਨ ਮੰਤਰੀ ਦਾ ਵੱਡਾ ਬਿਆਨ, ਟੋਕੀਓ ਓਲੰਪਿਕ ਕੀਤੇ ਜਾ ਸਕਦੇ ਹਨ ਮੁਲਤਵੀ

03/23/2020 5:06:48 PM

ਟੋਕੀਓ : ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਇਸ ਸਾਲ ਜੁਲਾਈ ਵਿਚ ਹੋਣ ਵਾਲੇ ਖੇਡਾਂ ਦੇ ਮਹਾਕੁੰਭ ਓਲੰਪਿਕ ਦੇ ਆਯੋਜਨ ਨੂੰ ਲੈ ਕੇ ਕਿਹਾ ਹੈ ਕਿ ਜੇਕਰ ਕੋਰੋਨਾ ਵਾਇਰਸ ਵਿਚਾਲੇ ਖੇਡ ਦੇ ਪੂਰਨ ਸਵਰੂਪ ਨੂੰ ਸੁਰੱਖਿਅਤ ਆਯੋਜਿਤ ਨਹੀਂ ਕੀਤਾ ਜਾ ਸਕੇਗਾ ਤਾਂ ਓਲੰਪਿਕ ਮੁਲਤਵੀ ਕੀਤੇ ਜਾ ਸਕਦੇ ਹਨ। ਪ੍ਰਧਾਨ ਮੰਤਰੀ ਆਬੇ ਨੇ ਕਿਹਾ ਕਿ ਜੇਕਰ ਓਲੰਪਿਕ ਦੇ ਪੂਰਨ ਸਵਰੂਪ ਦੇ ਆਯੋਜਨ ਵਿਚ ਪਰੇਸ਼ਾਨੀ ਆਵੇਗੀ ਤਾਂ ਅਸੀਂ ਪਹਿਲਾਂ ਖਿਡਾਰੀਆਂ ਦੇ ਬਾਰੇ ਸੋਚਾਂਗੇ ਅਤੇ ਇਸ ਗੱਲ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ ਕਿ ਖੇਡ ਮੁਲਤਵੀ ਕਰਨ ਨੂੰ ਲੈ ਕੇ ਕੋਈ ਫੈਸਲਾ ਹੋਵੇਗਾ।''

PunjabKesari

ਦੁਨੀਆ ਭਰ ਵਿਚ ਫੈਲ ਚੁੱਕੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਪ੍ਰਧਾਨ ਥਾਮਸ ਬਾਕ ਨੇ ਐਤਵਾਰ ਨੂੰ ਕਿਹਾ ਕਿ ਓਲੰਪਿਕ ਮੁਲਤਵੀਕਰਨ ਦਾ ਫੈਸਲਾ 4 ਹਫਤਿਆਂ ਦੇ ਅੰਦਰ ਲਿਆ ਜਾਵੇਗਾ। ਇਕ ਪਾਸੇ  ਜਾਪਾਨ ਦੇ ਹਾਲਾਤ ਵਿਚ ਸੁਧਾਰ ਹੋ  ਿਰਹਾ ਹੈ ਅਤੇ ਲੋਕਾਂ ਨੇ ਓਲੰਪਿਕ ਮਸ਼ਾਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਹੈ। ਇਸ ਨਾਲ ਸਾਡਾ ਇਸ ਨੂੰ ਨਿਰਧਾਰਤ ਸਮੇਂ ਵਿਚ ਕਰਾਉਣ ਨੂੰ ਲੈ ਕੇ ਹੌਸਲਾ ਵਧਿਆ ਹੈ।''

PunjabKesari

ਜ਼ਿਕਰਯੋਗ ਹੈ ਕਿ ਕਈ ਦੇਸ਼ਾਂ ਦੀ ਓਲੰਪਿਕ ਕਮੇਟੀਆਂ ਨੇ ਓਲੰਪਿਕ ਖੇਡਾਂ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਉੱਥੇ ਹੀ ਕੈਨੇਡਾ ਅਤੇ ਆਸਟਰੇਲੀਆ ਵਰਗੇ ਦੇਸ਼ ਓਲੰਪਿਕ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਚੁੱਕੇ ਹਨ, ਜਦਕਿ ਭਾਰਤ ਇਸ 'ਤੇ ਜਲਦ ਹੀ ਫੈਸਲਾ ਲੈ ਸਕਦਾ ਹੈ।


Ranjit

Content Editor

Related News