ਜਾਪਾਨ ਵਲੋਂ ਕੀਤੀ ਗਈ ਟਿੱਪਣੀ ਨਿੰਦਣਯੋਗ : ਦੱਖਣੀ ਕੋਰੀਆ

07/10/2019 3:32:25 PM

ਸਿਓਲ— ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੇ ਉੱਤਰੀ ਕੋਰੀਆ 'ਤੇ ਲਗਾਈਆਂ ਰੋਕਾਂ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕਰਨ ਵਾਲੇ ਜਾਪਾਨੀ ਅਧਿਕਾਰੀਆਂ ਦੇ ਬਿਆਨਾਂ ਦੀ ਬੁੱਧਵਾਰ ਨੂੰ ਨਿੰਦਾ ਕੀਤੀ। ਇਹ ਮਾਮਲਾ ਗੁਆਂਢੀ ਅਮਰੀਕੀ ਸਹਿਯੋਗੀਆਂ ਵਿਚਕਾਰ ਡਿਪਲੋਮੈਟਿਕ ਵਿਵਾਦ ਦਾ ਵਿਸ਼ਾ ਬਣ ਗਿਆ ਹੈ। ਦੱਖਣੀ ਕੋਰੀਆ ਦੇ ਰਾਸ਼ਟਰਪਤੀ ਆਵਾਸ 'ਚ ਦੱਖਣੀ ਕੋਰੀਆਈ ਵਪਾਰਕ ਨੇਤਾਵਾਂ ਨਾਲ ਬੈਠਕ 'ਚ ਮੂਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਾਮਲੇ ਨੂੰ ਡਿਪਲੋਮੈਟਿਕ ਤਰੀਕੇ ਨਾਲ ਸੁਲਝਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਜਾਪਾਨ ਨੂੰ ਅਪੀਲ ਕੀਤੀ ਕਿ ਉਹ ਸਥਿਤੀ ਨੂੰ ਅਜਿਹੀ ਦਿਸ਼ਾ ਵੱਲ ਨਾ ਲੈ ਜਾਵੇ, ਜਿੱਥੇ ਰਸਤੇ ਬੰਦ ਹੋ ਜਾਣ।

ਜਾਪਾਨ ਨੇ ਦੱਖਣੀ ਕੋਰੀਆਈ ਕੰਪਨੀਆਂ ਨੂੰ ਫੋਟੋਰਜਿਸਟ ਅਤੇ ਹੋਰ ਸੰਵੇਦਨਸ਼ੀਲ ਸਮੱਗਰੀਆਂ ਦੀ ਜਾਪਾਨੀ ਖੇਪ ਲਈ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਸਖਤ ਕਰ ਦਿੱਤਾ ਸੀ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਦੱਖਣੀ ਕੋਰੀਆ ਨਾਲ ਸੰਵੇਦਨਸ਼ੀਲ ਸਮੱਗਰੀਆਂ ਦੇ ਉੱਤਰੀ ਕੋਰੀਆ 'ਚ ਗੈਰ-ਰਸਮੀ ਦਾਖਲੇ ਵੱਲ ਸੰਕੇਤ ਦਿੱਤਾ ਹੈ। ਦੱਖਣੀ ਕੋਰੀਆ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਮੂਨ ਨੇ ਕਿਹਾ ਕਿ ਜਾਪਾਨ ਦੇ ਕਦਮਾਂ ਨਾਲ ਵਿਸ਼ਵ ਭਰ 'ਚ ਇਲੈਕਟ੍ਰੋਨਿਕ ਉਤਪਾਦ 'ਤੇ ਅਸਰ ਪਵੇਗਾ।