ਦੁਨੀਆ ਦੀ ਸਭ ਤੋਂ ਬਜ਼ੁਰਗ ਬੀਬੀ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ''ਚ ਦਰਜ

09/22/2020 1:16:34 PM

ਟੋਕੀਓ (ਬਿਊਰੋ): ਦੁਨੀਆ ਵਿਚ ਰੋਜ਼ਾਨਾ ਹਰ ਖੇਤਰ ਵਿਚ ਨਵੇਂ ਰਿਕਾਰਡ ਬਣਦੇ ਰਹਿੰਦੇ ਹਨ। ਇਹਨਾਂ ਵਿਚੋਂ ਇਕ ਰਿਕਾਰਡ ਲੰਬੀ ਉਮਰ ਹੋਣ ਦਾ ਵੀ ਹੈ। ਹੁਣ ਗਿਨੀਜ਼ ਬੁੱਕ ਆਫ ਰਿਕਾਰਡ ਨੇ ਕੇਨ ਤਨਾਕਾ ਨੂੰ ਦੁਨੀਆ ਦੇ ਸਭ ਤੋਂ ਪੁਰਾਣੇ ਜਿਉਂਦੇ ਸ਼ਖਸ ਦੇ ਰੂਪ ਵਿਚ ਮਾਨਤਾ ਦਿੱਤੀ ਹੈ। ਹਾਲ ਹੀ ਵਿਚ ਸੁਪਰਸੈਂਟ੍ਰੀਅਨ ਨੇ ਇਕ ਹੋਰ ਰਿਕਾਰਡ ਤੋੜ ਦਿੱਤਾ।ਉਹ ਜਾਪਾਨ ਦੀ ਸਭ ਤੋਂ ਬਜ਼ੁਰਗ ਸ਼ਖਸੀਅਤ ਬਣ ਗਈ ਹੈ।ਕੇਨ ਤਨਾਕਾ ਸ਼ਨੀਵਾਰ ਨੂੰ 117 ਸਾਲ ਅਤੇ 261 ਦਿਨ ਹੋ ਗਈ। 

ਪਿਛਲਾ ਰਿਕਾਰਡ ਇਕ ਹੋਰ ਜਾਪਾਨੀ ਬੀਬੀ ਨਬੀ ਤਾਜਿਮਾ ਦੇ ਨਾਮ ਸੀ, ਜਿਸ ਦੀ ਮੌਤ ਅਪ੍ਰੈਲ 2018 ਵਿਚ 117 ਸਾਲ ਅਤੇ 260 ਦਿਨਾਂ ਦੀ ਉਮਰ ਵਿਚ ਹੋਈ ਸੀ। ਕੇਨ ਤਨਾਕਾ ਦੱਖਣ-ਪੱਛਮੀ ਸ਼ਹਿਰ ਫੁਕੁਓਕਾ ਵਿਚ ਇਕ ਨਰਸਿੰਗ ਹੋਮ ਵਿਚ ਰਹਿੰਦੀ ਹੈ। ਸੋਡਾ ਅਤੇ ਚਾਕਲੇਟ ਪਸੰਦ ਕਰਨ ਵਾਲੀ ਤਨਾਕਾ ਦਾ ਜਨਮ 2 ਜਨਵਰੀ, 1903 ਨੂੰ ਫੁਕੁਓਕਾ ਸ਼ਹਿਰ ਦੇ ਪੂਰਬੀ ਹਿੱਸੇ ਵਜੀਰੋ ਦੇ ਪਿੰਡ ਵਿਚ ਹੋਇਆ ਸੀ। ਉਹਨਾਂ ਨੇ ਕੋਕ ਦੀ ਬੋਤਲ ਦੇ ਨਾਲ ਉਪਲਬਧੀ ਦਾ ਜਸ਼ਨ ਮਨਾਇਆ ਸੀ। 

ਪੜ੍ਹੋ ਇਹ ਅਹਿਮ ਖਬਰ-  ਦੱਖਣੀ ਆਸਟ੍ਰੇਲੀਆ ਵੀ ਨਿਊ ਸਾਊਥ ਵੇਲਜ਼ ਨਾਲ ਖੋਲ੍ਹੇਗਾ ਆਪਣੇ ਬਾਰਡਰ

ਉਹਨਾਂ ਦੇ 60 ਸਾਲਾ ਪੋਤੇ ਇਜੀ ਤਨਾਕਾ ਨੇ ਕਵੋਦੋ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਹਨਾਂ ਦੀ ਦਾਦੀ ਦੀ ਸਿਹਤ ਚੰਗੀ ਹੈ। ਉਹਨਾਂ ਨੇ ਦੱਸਿਆ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਪਰਿਵਾਰਕ ਯਾਤਰਾਵਾਂ 'ਤੇ ਪਾਬੰਦੀ ਦੇ ਬਾਵਜੂਦ ਉਹ ਰੋਜ਼ ਆਪਣੇ ਜੀਵਨ ਦਾ ਆਨੰਦ ਲੈ ਰਹੀ ਸੀ। ਇਕ ਪਰਿਵਾਰ ਦੇ ਰੂਪ ਵਿਚ, ਅਸੀਂ ਨਵੇਂ ਰਿਕਾਰਡ ਨਾਲ ਖੁਸ਼ ਅਤੇ ਮਾਣ ਮਹਿਸੂਸ ਕਰ ਰਹੇ ਹਾਂ। ਫੁਕੁਓਕਾ ਦੇ ਮੇਅਰ ਸੋਇਚਿਰੋ ਤਕਾਸ਼ਿਮਾ ਨੇ ਇਕ ਬਿਆਨ ਜਾਰੀ ਕਰ ਕੇ ਤਨਾਕਾ ਦੇ ਲਈ ਆਪਣ ਸਨਮਾਨ ਜ਼ਾਹਰ ਕੀਤਾ, ਜੋ ਮੀਜੀ, ਤਾਯਸ਼ੋ, ਸ਼ੋਵਾ, ਹੇਇਸੀ ਅਤੇ ਰੀਵਾ ਯੁਗਾਂ ਵਿਚੋਂ ਹਰੇਕ ਵਿਚ ਰਹਿ ਚੁੱਕੇ ਹਨ ਅਤੇ ਉਹਨਾਂ ਦੇ ਜੀਵਨ ਦੇ ਵਿਭਿੰਨ ਅਨੁਭਵ ਹਨ। ਕਥਿਤ ਤੌਰ 'ਤੇ ਉਹਨਾਂ ਨੇ ਉਸ ਦੀ ਚੰਗੀ ਸਿਹਤ ਦੀ ਪ੍ਰਾਰਥਨਾ ਕੀਤੀ।

Vandana

This news is Content Editor Vandana