ਤੂਫਾਨ ਪ੍ਰਭਾਵਿਤ ਖੇਤਰਾਂ ਲਈ ਲੱਖਾਂ ਡਾਲਰ ਦੇਵੇਗੀ ਜਾਪਾਨ ਸਰਕਾਰ

10/16/2019 4:55:37 PM

ਟੋਕੀਓ— ਜਾਪਾਨ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਹ 'ਹਗਿਬਿਸ' ਤੂਫਾਨ ਨਾਲ ਪ੍ਰਭਾਵਿਤ ਖੇਤਰਾਂ ਦੀ ਮਦਦ ਲਈ ਲੱਖਾਂ ਡਾਲਰ ਦੀ ਸਹਾਇਤਾ ਰਾਸ਼ੀ ਦੇਣਗੇ। ਤੂਫਾਨ ਨਾਲ ਦੇਸ਼ਭਰ 'ਚ 70 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਸ਼ਨੀਵਾਰ ਨੂੰ ਆਏ 'ਹਗਿਬਿਸ' ਦੇ ਚੱਲਦੇ ਜਾਪਾਨ 'ਚ ਤੇਜ਼ ਹਵਾਵਾਂ, ਮੀਂਹ ਤੇ ਲੈਂਡਸਲਾਈਡ ਦੀਆਂ ਘਟਨਾਵਾਂ 'ਚ 70 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਹੈ।

ਬੁੱਧਵਾਰ ਦੁਪਹਿਰ ਤੱਕ ਦੇ ਅੰਕੜਿਆਂ 'ਚ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 74 ਦੱਸੀ ਗਈ ਹੈ। ਇਸ ਦੇ ਨਾਲ ਹੀ ਅਨੇਕ ਲੋਕਾਂ ਲਾਪਤਾ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੂਫਾਨ ਨਾਲ ਪ੍ਰਭਾਵਿਤ ਖੇਤਰਾਂ ਦੀ ਮਦਦ ਲਈ 71 ਕਰੋੜ ਯੇਨ (65 ਲੱਖ ਡਾਲਰ) ਦੀ ਸਹਾਇਤਾ ਰਾਸ਼ੀ ਦੇਵੇਗੀ। ਸਰਕਾਰ ਦੇ ਬੁਲਾਰੇ ਯੋਸ਼ਿਹਿਦੇ ਸੁਗਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬੁੱਧਵਾਰ ਸਵੇਰ ਤੱਕ ਅੰਕੜਿਆਂ ਮੁਤਾਬਕ 10 ਹਜ਼ਾਰ ਤੋਂ ਜ਼ਿਆਦਾ ਘਰਾਂ 'ਚ ਬਿਜਲੀ ਹੁਣ ਵੀ ਨਹੀਂ ਹੈ ਤੇ ਇਕ ਲੱਖ 10 ਹਜ਼ਾਰ ਮਕਾਨਾਂ 'ਚ ਪਾਣੀ ਸਪਲਾਈ ਠੱਪ ਹੈ।

ਉਨ੍ਹਾਂ ਕਿਹਾ ਕਿ ਅੱਜ ਵੀ ਰਾਹਤਕਰਮਚਾਰੀ ਰਾਹਤ ਕੰਮਾਂ 'ਚ ਲੱਗੇ ਹੋਏ ਹਨ ਤੇ ਲਾਪਤਾ ਲੋਕਾਂ ਦੀ ਤਲਾਸ਼ ਲਈ ਕੋਸ਼ਿਸ਼ ਕਰ ਰਹੇ ਹਨ। ਸਥਾਨਕ ਰੇਲ ਸੇਵਾ ਹੌਲੀ-ਹੌਲੀ ਆਮ ਹੋ ਰਹੀ ਹੈ ਪਰ ਮੱਧ ਜਾਪਾਨ ਦੇ ਨਾਗੇਨੋ ਤੇ ਨਿਗਾਟਾ 'ਚ ਸਿਨਕਾਂਸੇਨ ਬੁਲੇਟ ਟਰੇਨ ਅਜੇ ਤੱਕ ਰੁਕੀ ਹੋਈ ਹੈ।

Baljit Singh

This news is Content Editor Baljit Singh