ਜਾਪਾਨ ''ਚ ਹੜ੍ਹ ਅਤੇ ਜ਼ਮੀਨ ਧੱਸਣ ਕਾਰਨ 7 ਲੋਕਾਂ ਦੀ ਮੌਤ

10/26/2019 1:30:00 PM

ਟੋਕੀਓ— ਜਾਪਾਨ ਦੇ ਸ਼ਹਿਰ ਟੋਕੀਓ ਦੇ ਪੂਰਬੀ ਸ਼ਹਿਰਾਂ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ ਅਤੇ ਜ਼ਮੀਨ ਧੱਸਣ ਦੀਆਂ ਘਟਨਾਵਾਂ 'ਚ ਤਕਰੀਬਨ ਸੱਤ ਲੋਕਾਂ ਦੀ ਮੌਤ ਹੋ ਗਈ। ਸ਼ਿਬਾ ਸੂਬੇ ਦੇ ਮਿਦੋਰੀ ਜ਼ਿਲੇ 'ਚ ਜ਼ਮੀਨ ਧੱਸਣ ਕਾਰਨ ਮਲਬੇ 'ਚ ਦੱਬ ਕੇ ਤਿੰਨ ਲੋਕਾਂ ਦੀ ਮੌਤ ਹੋ ਗਈ। ਨੇੜਲੇ ਇਚਿਹਾਰਾ ਸ਼ਹਿਰ 'ਚ ਵੀ ਜ਼ਮੀਨ ਧੱਸਣ ਕਾਰਨ ਇਕ ਔਰਤ ਦੀ ਜਾਨ ਚਲੇ ਗਈ। ਉੱਥੇ ਹੀ ਨਰਾਤਾ ਅਤੇ ਚੋਨਾਨ ਸ਼ਹਿਰ 'ਚ ਦੋ ਗੋਤਾਖੋਰਾਂ ਦੀ ਮੌਤ ਉਨ੍ਹਾਂ ਦੇ ਵਾਹਨ ਡੁੱਬਣ ਕਾਰਨ ਹੋ ਗਈ। ਸ਼ਿਬਾ ਸੂਬੇ 'ਚ ਬਚਾਅ ਕਰਮਚਾਰੀ ਦੋ ਲਾਪਤਾ ਲੋਕਾਂ ਦੀ ਤਲਾਸ਼ ਕਰ ਰਹੇ ਹਨ। ਉੱਥੇ ਹੀ ਫੁਕੂਸ਼ਿਮਾ 'ਚ ਵੀ ਦੋ ਲੋਕਾਂ ਦਾ ਪਤਾ ਨਹੀਂ ਚੱਲ ਰਿਹਾ ਹੈ।

ਜਾਪਾਨ 'ਚ ਤਕਰੀਬਨ ਦੋ ਹਫਤੇ ਪਹਿਲਾਂ ਹਗਿਬਿਸ ਤੂਫਾਨ ਕਾਰਨ ਆਏ ਹੜ੍ਹ ਨੇ ਤਬਾਹੀ ਮਚਾਈ ਸੀ, ਜਿਸ 'ਚ ਤਕਰੀਬਨ 80 ਲੋਕਾਂ ਦੀ ਜਾਨ ਚਲੇ ਗਈ ਸੀ। ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਸ਼ਨੀਵਾਰ ਸਵੇਰੇ ਐਮਰਜੈਂਸੀ ਕਾਰਜ ਫੌਜ ਦੀ ਇਕ ਬੈਠਕ ਕੀਤੀ ਅਤੇ ਬਿਜਲੀ, ਪਾਣੀ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਾਉਣ ਦਾ ਹੁਕਮ ਦਿੱਤਾ।