ਜਾਪਾਨ 'ਚ 7.0 ਦੀ ਤੀਬਰਤਾ ਨਾਲ ਆਇਆ ਜ਼ਬਰਦਸਤ ਭੂਚਾਲ

02/13/2021 9:15:18 PM

ਟੋਕੀਓ-ਪੂਰਬੀ ਜਾਪਾਨ ਦੇ ਤੱਟ 'ਤੇ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.0 ਮਾਪੀ ਗਈ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸਥਾਨਕ ਸਮੇਂ ਮੁਤਾਬਕ ਇਹ ਭੂਚਾਲ ਸ਼ਨੀਵਾਰ ਨੂੰ 11:08 'ਤੇ ਆਇਆ।

ਇਹ ਵੀ ਪੜ੍ਹੋ -ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਵੱਡੀ ਖਬਰ, ਟਰੂਡੋ ਸਰਕਾਰ ਨੇ ਬਦਲੇ ਨਿਯਮ

ਯੂਨਾਈਟੇਡ ਸਟੇਟਸ ਜਿਓਲਾਜੀਕਲ ਸਰਵੇ ਮੁਤਾਬਕ ਨਾਮੀ, ਜਾਪਾਨ ਤੋਂ 90 ਕਿਲੋਮੀਟਰ ਪੂਰਬ-ਉਤਰ 'ਚ 7.0 ਤੀਬਰਤਾ ਦਾ ਭੂਚਾਲ ਮਾਪਿਆ ਗਿਆ। ਏਜੰਸੀ ਮੁਤਾਬਕ ਭੂਚਾਲ ਦਾ ਕੇਂਦਰ ਟੋਕੀਓ, ਜਾਪਾਨ ਤੋਂ 306 ਕਿਲੋਮੀਟਰ ਉੱਤਰ-ਪੂਰਬ 'ਚ ਸੀ। ਮੌਜੂਦਾ ਸਮੇਂ 'ਚ ਸੁਨਾਮੀ ਨੂੰ ਲੈ ਕੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਜਾਪਾਨ ਟਾਈਮ ਮੁਤਾਬਕ ਸਾਵਧਾਨੀ ਦੇ ਤੌਰ 'ਤੇ ਤੱਟ ਇਲਾਕੇ ਨੇੜੇ ਰਹਿੰਦੇ ਲੋਕਾਂ ਨੂੰ ਉਚੇ ਸਥਾਨਾਂ 'ਤੇ ਜਾਣ ਦੀ ਸਲਾਹ ਦਿੱਤੀ ਗਈ ਹੈ। 

ਇਹ ਵੀ ਪੜ੍ਹੋ -ਅਫਗਾਨਿਸਤਾਨ-ਈਰਾਨ ਸਰਹੱਦ 'ਤੇ ਈਂਧਨ ਟੈਂਕਰ 'ਚ ਧਮਾਕਾ : ਈਰਾਨੀ ਸਰਕਾਰੀ ਟੀ.ਵੀ.

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਰਮੇਨੀਆ ਦੀ ਰਾਜਧਾਨੀ ਵਿਚ ਸ਼ਨੀਵਾਰ ਨੂੰ ਭੂਚਾਲ ਦੇ ਝਟਕੇ ਲੱਗੇ । ਇਸ ਪਿੱਛੋਂ ਲੋਕ ਘਰਾਂ ਵਿਚੋਂ ਬਾਹਰ ਨਿਕਲ ਆਏ। ਖਬਰਾਂ ਮੁਤਾਬਕ ਭੂਚਾਲ ਕਾਰਣ ਕਈ ਦੁਕਾਨਾਂ ਦਾ ਸਾਮਾਨ ਖਿੱਲਰ ਗਿਆ। ਭੂਚਾਲ ਕੇਂਦਰ ਦੇ ਸੂਤਰਾਂ ਮੁਤਾਬਕ ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.7 ਸੀ। ਇਸ ਦਾ ਕੇਂਦਰ ਰਾਜਧਾਨੀ ਯੇਰੇਵਾਨ ਤੋਂ ਦੱਖਣ ਵਿਚ 13 ਕਿਲੋਮੀਟਰ ਦੀ ਦੂਰੀ 'ਤੇ ਸੀ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar