ਜਾਪਾਨ ਦੇ ਜਹਾਜ਼ 'ਤੇ ਕੋਰੋਨਾਵਾਇਰਸ ਦੇ 99 ਹੋਰ ਮਾਮਲਿਆਂ ਦੀ ਪੁਸ਼ਟੀ

02/17/2020 4:05:46 PM

ਟੋਕੀਓ (ਭਾਸ਼ਾ): ਜਾਪਾਨ ਦੇ ਸਮੁੰਦਰੀ ਤਟੀ ਖੇਤਰ ਦੇ ਨੇੜੇ ਇਕ ਕਰੂਜ਼ ਜਹਾਜ਼ 'ਤੇ 99 ਹੋਰ ਲੋਕਾਂ ਵਿਚ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਜਾਪਾਨੀ ਮੀਡੀਆ ਨੇ ਸੋਮਵਾਰ ਨੂੰ ਸਿਹਤ ਮੰਤਰਾਲੇ ਦੇ ਨਵੇਂ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ। ਇਸ ਜਾਣਕਾਰੀ ਮੁਤਾਬਕ ਡਾਇਮੰਡ ਪ੍ਰਿੰਸੈੱਸ ਨਾਮਕ ਜਹਾਜ਼ 'ਤੇ ਹੁਣ ਕੋਰੋਨਾਵਾਇਰਸ ਦੇ ਪੁਸ਼ਟੀ ਹੋਏ ਮਾਮਲਿਆਂ ਦੀ ਗਿਣਤੀ 454 ਹੋ ਗਈ ਹੈ। ਭਾਵੇਂਕਿ ਸਿਹਤ ਮੰਤਰਾਲੇ ਨੇ ਹਾਲੇ ਇਹਨਾਂ ਖਬਰਾਂ ਦੀ ਪੁਸ਼ਟੀ ਨਹੀਂ ਕੀਤੀ ਹੈ। 

ਇਹ ਵੀ ਸਪੱਸ਼ਟ ਨਹੀਂ ਹੈ ਕਿ ਇਸ ਅੰਕੜੇ ਵਿਚ ਉਹ 14 ਅਮਰੀਕੀ ਨਾਗਰਿਕ ਸ਼ਾਮਲ ਹਨ ਜਾ ਨਹੀਂ ਜੋ ਕੋਰੋਨਾਵਾਇਰਸ ਨਾਲ ਪੀੜਤ ਪਾਏ ਗਏ ਸਨ ਅਤੇ ਜਿਹਨਾਂ ਨੂੰ ਮਰੀਜ਼ਾਂ ਨੂੰ ਲਿਜਾਣ ਵਾਲੇ ਜਹਾਜ਼ ਵਿਚ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਟੋਕੀਓ ਨੇੜੇ ਯਾਕੋਹਾਮਾ ਵਿਚ ਖੜ੍ਹਾ ਜਹਾਜ਼ ਡਾਇਮੰਡ ਪ੍ਰਿੰਸੈੱਸ ਚੀਨ ਦੇ ਬਾਹਰ ਕੋਰੋਨਾਵਾਇਰਸ ਦੇ ਮਾਮਲਿਆਂ ਦਾ ਦੂਜਾ ਵੱਡਾ ਕੇਂਦਰ ਬਣ ਗਿਆ ਹੈ। ਜਹਾਜ਼ ਵਿਚ ਯਾਤਰੀਆਂ ਨੂੰ 5 ਫਰਵਰੀ ਤੋਂ ਆਪਣੇ ਕਵਾਟਰਾਂ ਵਿਚ ਬੰਦ ਰਹਿਣ ਲਈ ਕਿਹਾ ਗਿਆ ਹੈ। ਉਹਨਾਂ ਨੂੰ ਸਿਰਫ ਕੁਝ ਸਮੇਂ ਲਈ ਮਾਸਕ ਲਗਾ ਕੇ ਡੈੱਕ 'ਤੇ ਜਾਣ ਦੀ ਇਜਾਜ਼ਤ ਹੈ।ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 3 ਫਰਵਰੀ ਤੋ ਘੱਟੋ-ਘੱਟ 3500 ਯਾਤਰੀ ਇਸ ਕਰੂਜ਼ 'ਤੇ ਫਸੇ ਹੋਏ ਹਨ। ਇਹਨਾਂ ਯਾਤਰੀਆਂ ਵਿਚੋਂ ਹੁਣ ਤੱਕ ਕਰੀਬ 454 ਦੇ ਜਾਨਲੇਵਾ ਕੋਰੋਨਾਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।


Vandana

Content Editor

Related News