ਜਾਪਾਨ ਦੇ ਕਰੂਜ਼ ਜਹਾਜ਼ ''ਚ 39 ਹੋਰ ਕੋਰੋਨਾਵਾਇਰਸ ਦੇ ਪੀੜਤਾਂ ਦੀ ਪੁਸ਼ਟੀ

02/12/2020 3:38:35 PM

ਟੋਕੀਓ- ਜਾਪਾਨ ਨੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿਸ 'ਡਾਈਮੰਡ ਪ੍ਰਿੰਸਸ' ਕਰੂਜ਼ ਜਹਾਜ਼ ਨੂੰ ਵੱਖਰਾ ਰੱਖਿਆ ਹੈ, ਉਸ 'ਤੇ ਸਵਾਰ 39 ਹੋਰ ਲੋਕ ਇਸ ਨਾਲ ਪੀੜਤ ਪਾਏ ਗਏ ਹਨ। ਇਸ ਦੇ ਨਾਲ ਹੀ ਜਹਾਜ਼ 'ਤੇ ਸਵਾਰ ਕੁੱਲ 174 ਲੋਕਾਂ ਦੇ ਇਸ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋ ਗਈ ਹੈ।

ਜਾਪਾਨ ਦੇ ਸਿਹਤ ਮੰਤਰੀ ਕਤਸੁਨੋਬੂ ਕਾਟੋ ਨੇ ਪੱਤਰਕਾਰਾਂ ਨੂੰ ਕਿਹਾ ਕਿ ਨਵੇਂ 53 ਨਮੂਨਿਆਂ ਵਿਚੋਂ 39 ਲੋਕ ਇਨਫੈਕਟਡ ਪਾਏ ਗਏ ਹਨ। ਉਹਨਾਂ ਨੇ ਦੱਸਿਆ ਕਿ ਇਕ ਕਵਾਰੇਂਟਾਈਨ ਅਧਿਕਾਰੀ ਵੀ ਇਸ ਨਾਲ ਪੀੜਤ ਮਿਲਿਆ ਹੈ। ਕਾਟੋ ਨੇ ਕਿਹਾ ਕਿ ਅਜੇ ਹਸਪਤਾਲ ਵਿਚ ਦਾਖਲ ਲੋਕਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਹੈ। ਉਹ ਜਾਂ ਤਾਂ ਵੈਂਟੀਲੇਟਰ 'ਤੇ ਹਨ ਤੇ ਜਾਂ ਆਈ.ਸੀ.ਯੂ. ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਇਹ ਕਰੂਜ਼ ਪਿਛਲੇ ਹਫਤੇ ਇਥੇ ਪਹੁੰਚਿਆ ਸੀ। ਇਸ 'ਤੇ ਸਵਾਰ 3,711 ਯਾਤਰੀਆਂ ਵਿਚੋਂ ਜਾਪਾਨੀ ਅਧਿਕਾਰੀਆਂ ਵਲੋਂ ਅਜੇ ਤੱਕ ਤਕਰੀਬਨ 300 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸ਼ਤੀ ਨੂੰ ਅਜੇ 19 ਫਰਵਰੀ ਤੱਕ ਇਸੇ ਤਰ੍ਹਾਂ ਵੱਖਰਾ ਰੱਖਿਆ ਜਾਵੇਗਾ। 

Baljit Singh

This news is Content Editor Baljit Singh