ਕੋਰੋਨਾ ਦੌਰਾਨ ਜਾਪਾਨ ''ਚ ''ਬਰਡ ਫਲੂ'' ਦਾ ਕਹਿਰ, ਮਾਰੀਆਂ ਜਾਣਗੀਆਂ 18 ਲੱਖ ਤੋਂ ਵੱਧ ਮੁਰਗੀਆਂ

12/01/2020 6:04:33 PM

ਟੋਕੀਓ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਹੁਣ ਜਾਪਾਨ ਵਿਚ ਬਰਡ ਫਲੂ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ ਦੇ ਚੌਥੇ ਸੂਬੇ ਵਿਚ ਵੀ ਇਹ ਪਾਇਆ ਗਿਆ ਹੈ। ਜਾਪਾਨ ਦੇ ਖੇਤੀ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੇਸ਼ ਦੇ ਪੋਲਟਰੀ ਫਾਰਮਾਂ ਵਿਚ ਇਨਫੈਕਸ਼ਨ ਦੀ ਲਹਿਰ ਸ਼ੁਰੂ ਹੋ ਗਈ ਹੈ, ਜਿਸ ਨੂੰ ਚਾਰ ਸਾਲਾਂ ਵਿਚ ਸਭ ਤੋਂ ਖਰਾਬ ਮਹਾਮਾਰੀ ਦੱਸਿਆ ਗਿਆ ਹੈ।

ਮਨੁੱਖਾਂ ਦੇ ਸੰਕ੍ਰਮਿਤ ਹੋਣ ਦਾ ਖਦਸ਼ਾ ਨਹੀਂ
ਖੇਤੀ ਮੰਤਰਾਲੇ ਨੇ ਆਪਣੀ ਵੈਬਸਾਈਟ 'ਤੇ ਦੱਸਿਆ ਕਿ ਦੱਖਣ-ਪੱਛਮ ਜਾਪਾਨ ਵਿਚ ਹੋਨਸ਼ੂ ਟਾਪੂ 'ਤੇ ਮਿਆਜਾਰੀ ਸੂਬੇ ਵਿਚ ਹਿਊਗਾ ਸ਼ਹਿਰ ਦੇ ਇਕ ਪੋਲਟਰੀ ਫਾਰਮ ਵਿਚ 'ਏਵੀਯਨ ਇਨਫਲੂਐਂਜਾ' ਦੀ ਖੋਜ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਇਸ ਗੱਲ ਦਾ ਕੋਈ ਖਦਸ਼ਾ ਨਹੀਂ ਹੈ ਕਿ ਮੁਰਗੀਆਂ ਜਾਂ ਆਂਡੇ ਖਾਣ ਨਾਲ ਮਨੁੱਖ ਬਰਡ ਫਲੂ ਨਾਲ ਸ੍ਰੰਕਮਿਤ ਹੋ ਸਕਦੇ ਹਨ।

ਮਾਰੀਆਂ ਜਾਣਗੀਆਂ 40,000 ਮੁਰਗੀਆਂ 
2016 ਦੇ ਬਾਅਦ ਤੋਂ ਜਾਪਾਨ ਵਿਚ ਬਰਡ ਫਲੂ ਦਾ ਸਭ ਤੋਂ ਖਰਾਬ ਦੌਰ ਪਿਛਲੇ ਮਹੀਨੇ ਸ਼ਿਕੋਕੂ ਟਾਪੂ ਦੇ ਕਾਗਾਵਾ ਸੂਬੇ ਵਿਚ ਸ਼ੁਰੂ ਹੋਇਆ, ਜੋ ਕਿ ਕਿਊਸ਼ੂ ਟਾਪੂ ਨਾਲ ਲੱਗਦਾ ਹੈ। ਮਿਯਾਜਾਕੀ ਸੂਬੇ ਦੇ ਪੋਲਟਰੀ ਫਾਰਮਾਂ ਵਿਚ 40,000 ਮੁਰਗੀਆਂ ਨੂੰ ਮਾਰਿਆ ਅਤੇ ਦਫਨਾਇਆ ਜਾਵੇਗਾ। ਉੱਥੇ ਪੋਲਟਰੀ ਫਾਰਮ ਦੇ ਤਿੰਨ ਕਿਲੋਮੀਟਰ ਦਾਇਰੇ ਵਿਚ ਮੁਰਗੀਆਂ ਦੇ ਕਾਰੋਬਾਰ 'ਤੇ ਪਾਬੰਦੀ ਲਗਾਈ ਜਾਵੇਗੀ।

2018 ਵਿਚ ਵੀ ਫੈਲੀ ਸੀ ਬੀਮਾਰੀ
ਜਾਪਾਨ ਸਰਕਾਰ ਦੀ ਇਸ ਨਵੀਂ ਕਾਰਵਾਈ ਦੇ ਕਾਰਨ ਪ੍ਰਕੋਪ ਸ਼ੁਰੂ ਹੋਣ ਦੇ ਬਾਅਦ 18 ਲੱਖ ਤੋਂ ਵੱਧ ਮੁਰਗੀਆਂ ਮਾਰ ਦਿੱਤੀਆਂ ਜਾਣਗੀਆਂ। ਜਾਪਾਨ ਵਿਚ ਇਸ ਤੋਂ ਪਹਿਲਾਂ 2018 ਵਿਚ ਵੀ ਬਰਡ ਫਲੂ ਮਹਾਮਾਰੀ ਫੈਲੀ ਸੀ। ਇਸ ਦੀ ਸ਼ੁਰੂਆਤ ਵੀ ਕਾਗਵਾ ਸੂਬੇ ਤੋਂ ਹੀ ਹੋਈ ਸੀ। ਉਸ ਸਾਲ 91,000 ਮੁਰਗੀਆਂ ਮਾਰੀਆਂ ਗਈਆਂ ਸਨ। ਜਾਪਾਨ ਵਿਚ ਬਰਡ ਫਲੂ ਦਾ ਸਭ ਤੋਂ ਵੱਡਾ ਪ੍ਰਕੋਪ ਨਵੰਬਰ 2016 ਅਤੇ ਮਾਰਚ 2017 ਦੇ ਵਿਚ ਆਇਆ ਸੀ, ਉਦੋਂ 16 ਲੱਖ ਤੋਂ ਵੱਧ ਮੁਰਗੀਆਂ ਨੂੰ ਮਾਰ ਦਿੱਤਾ ਗਿਆ ਸੀ। ਇਹ ਸਾਰੀਆਂ ਮੁਰਗੀਆਂ ਬਰਡ ਫਲੂ ਦੇ ਐੱਚ5ਐੱਨ6 ਸਟ੍ਰੇਨ ਦੇ ਸੰਪਰਕ ਵਿਚ ਆਈਆਂ ਸਨ।

Vandana

This news is Content Editor Vandana