ਜਾਪਾਨ ''ਚ ਸੁਨਾਮੀ ਆਉਣ ਦਾ ਖਦਸ਼ਾ, ਖਤਰੇ ''ਚ ਫੁਕੁਸ਼ਿਮਾ ਪਲਾਂਟ

04/22/2020 6:23:06 PM

ਟੋਕੀਓ (ਬਿਊਰੋ): ਜਾਪਾਨ ਸਰਕਾਰ ਦੇ ਇਕ ਪੈਨਲ ਨੇ ਚਿਤਾਵਨੀ ਦਿੱਤੀ ਹੈ ਕਿ ਦੇਸ਼ ਨੂੰ ਇਕ ਵਾਰ ਫਿਰ ਭਿਆਨਕ ਸੁਨਾਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਇਸ ਵਾਰ ਸੁਨਾਮੀ ਆਈ ਤਾਂ ਲਹਿਰਾਂ 30 ਮੀਟਰ ਮਤਲਬ 98 ਫੁੱਟ ਤੋਂ ਜ਼ਿਆਦਾ ਉੱਚੀਆਂ ਉਠਣਗੀਆਂ। ਇਹ ਸਭ ਕੁਝ ਇਕ ਜ਼ੋਰਦਾਰ ਭੂਚਾਲ ਦੇ ਆਉਣ ਦੇ ਬਾਅਦ ਹੋਵੇਗਾ। ਪੈਨਲ ਨੇ ਕਿਹਾ ਹੈ ਕਿ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 9 ਹੋ ਸਕਦੀ ਹੈ। ਭੂਚਾਲ ਅਤੇ ਸੁਨਾਮੀ 'ਤੇ ਕੰਮ ਕਰਨ ਵਾਲੇ ਮਾਹਰਾਂ ਨੇ ਕਿਹਾ ਕਿ ਭੂਚਾਲ ਪ੍ਰਸ਼ਾਂਤ ਮਹਾਸਾਗਰ ਦੇ ਹੇਠਾਂ ਧਰਤੀ ਦੀਆਂ ਪਲੇਟਾਂ ਵਿਚ ਕਦੇ ਵੀ ਆ ਸਕਦਾ ਹੈ। ਇਸ ਕਾਰਨ ਜਾਪਾਨ ਦਾ ਹੋਕਾਈਡੋ ਅਤੇ ਇਵਾਤੇ ਪਰਫੈਕਟਰ ਸੁਨਾਮੀ ਦੀ ਚਪੇਟ ਵਿਚ ਆ ਸਕਦੇ ਹਨ। 

ਇਸ ਵਿਚ ਸਮਾਚਾਰ ਏਜੰਸੀ ਰਾਇਟਰਜ਼ ਨੇ ਜਾਣਕਾਰੀ ਦਿੱਤੀ ਹੈ ਕਿ ਜਾਪਾਨ ਦੇ ਟੋਕੀਓ ਇਲੈਕਟ੍ਰਿਕ ਪਾਵਰ ਨੂੰ (TEPCO) ਨੇ ਦੇਸ਼ ਵਿਚ ਮੁੜ ਤੋਂ ਸੁਨਾਮੀ ਆਉਣ ਦੀ ਚਿਤਾਵਨੀ ਦਿੱਤੀ ਹੈ। ਬੁੱਧਵਾਰ ਨੂੰ ਟੇਪਕੋ ਨੇ ਸਰਕਾਰੀ ਰਿਪੋਰਟ ਦਾ ਮੁਲਾਂਕਣ ਕਰਦਿਆਂ ਦੱਸਿਆ ਕਿ ਦੇਸ਼ ਨੂੰ ਦੁਬਾਰਾ ਖਤਰਨਾਕ ਸੁਨਾਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦਾ ਅਸਰ ਫੁਕੁਸ਼ਿਮਾ ਪਰਮਾਣੂ ਸਟੇਸ਼ਨ 'ਤੇ ਵੀ ਪਵੇਗਾ। 9 ਸਾਲ ਪਹਿਲਾਂ 2011 ਵਿਚ ਵੀ ਭਿਆਨਕ ਭੂਚਾਲ ਅਤੇ ਸੁਨਾਮੀ ਨਾਲ ਇਹ ਸਟੇਸ਼ਨ ਬਹੁਤ ਪ੍ਰਭਾਵਿਤ ਹੋਇਆ ਸੀ। 

ਜਾਪਾਨ ਦੇ ਸਰਕਾਰੀ ਪੈਨਲ ਨੇ ਦੱਸਿਆ ਕਿ ਮਹਾਭੂਚਾਲ ਜਾਪਾਨ ਅਤੇ ਕੁਰਿਲ ਟ੍ਰੇਂਚ ਦੇ ਉੱਤਰੀ ਹਿੱਸੇ ਵਿਚ ਆਉਣ ਦਾ ਖਦਸ਼ਾ ਹੈ। ਇਸ ਨਾਲ ਜਾਪਾਨ ਦਾ ਉੱਤਰੀ ਹਿੱਸਾ ਪ੍ਰਭਾਵਿਤ ਹੋ ਸਕਦਾ ਹੈ। ਇਸ ਸਰਕਾਰੀ ਪੈਨਲ ਨੇ ਕਿਹਾ ਹੈ ਕਿ ਜਾਪਾਨ ਵਿਚ ਹਰੇਕ 300 ਤੋਂ 400 ਸਾਲ ਵਿਚ ਮਹਾਭੂਚਾਲ ਅਤੇ ਮਹਾਸੁਨਾਮੀ ਆਉਂਦੀ ਹੈ। ਪਿਛਲੀ ਵਾਰ ਇਹ 17ਵੀਂ ਸਦੀ ਵਿਚ ਆਈ ਸੀ। ਹੁਣ ਫਿਰ ਉਹ ਸਮਾਂ ਆ ਚੁੱਕਾ ਹੈ। ਟੋਕੀਓ ਯੂਨੀਵਰਸਿਟੀ ਦੇ ਭੂਚਾਲ ਵਿਗਿਆਨੀ ਅਤੇ ਪ੍ਰੋਫੈਸਰ ਕੇਂਜੀ ਸਟਾਕੇ ਇਸ ਸਰਕਾਰੀ ਪੈਨਲ ਦੇ ਪ੍ਰਧਾਨ ਹਨ। ਸਟਾਕੇ ਦੀ ਟੀਮ ਨੇ ਹੁਣ ਇਸ ਸੰਭਾਵਿਤ ਭੂਚਾਲ ਅਤੇ ਸੁਨਾਮੀ ਨਾਲ ਹੋਣ ਵਾਲੇ ਨੁਕਸਾਨ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ। ਨਾਲ ਹੀ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਕਿਹੜੀਆਂ ਤਿਆਰੀਆਂ ਕੀਤੀਆਂ ਜਾਣ ਜਿਸ ਨਾਲ ਨੁਕਸਾਨ ਘੱਟ ਤੋਂ ਘੱਟ ਹੋਵੇ ਅਤੇ ਜ਼ਿਆਦਾ ਲੋਕਾਂ ਦੀ ਜਾਨ ਬਚਾਈ ਜਾ ਸਕੇ। ਸਟਾਕੇ ਨੇ ਦੱਸਿਆ ਕਿ ਜਾਪਾਨ ਦੇ ਹੋਕਾਈਡੋ, ਆਓਮੋਰੀ, ਇਵਾਤੇ, ਮਿਯਾਗੀ, ਫੁਕੁਸ਼ਿਮਾ, ਇਬਾਰਾਕੀ ਅਤੇ ਸ਼ੀਬ ਪਰਫੈਕਚਰ ਭੂਚਾਲ ਅਤੇ ਸੁਨਾਮੀ ਦੇ ਨਿਸ਼ਾਨ 'ਤੇ ਰਹਿਣਗੇ। 

Vandana

This news is Content Editor Vandana