ਜਾਪਾਨ : ਤੂਫਾਨ ''ਚ 30 ਲੋਕ ਜ਼ਖਮੀ, ਕਰੀਬ 60000 ਘਰ ਹਨੇਰੇ ''ਚ

09/23/2019 10:48:13 AM

ਟੋਕੀਓ (ਵਾਰਤਾ)— ਜਾਪਾਨ ਵਿਚ ਆਏ ਭਿਆਨਕ ਤੂਫਾਨ 'ਤਪਾਹ' ਕਾਰਨ ਵਿਭਿੰਨ ਸੂਬਿਆਂ ਵਿਚ ਘੱਟੋ-ਘੱਟ 30 ਲੋਕ ਜ਼ਖਮੀ ਹੋ ਗਏ। ਜਦਕਿ ਕਰੀਬ 60 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਸਥਾਨਕ ਮੀਡੀਆ ਦੀ ਸੋਮਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਤੂਫਾਨ ਕਾਰਨ ਓਕੀਨਾਵਾ, ਸਾਗਾ, ਨਾਗਾਸਾਕੀ ਅਤੇ ਮਿਆਜਾਕੀ ਸੂਬੇ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਏ ਹਨ। ਤੂਫਾਨ ਨੇ ਦੱਖਣੀ ਅਤੇ ਦੱਖਣੀ-ਪੱਛਮੀ ਇਲਾਕੇ ਵਿਚ ਦਸਤਕ ਦਿੱਤੀ ਸੀ। 

ਕਿਊਸ਼ੂ ਟਾਪੂ ਵਿਚ ਕਰੀਬ 50 ਹਜ਼ਾਰ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ ਜਦਕਿ ਯਾਮਾਗੁਚੀ ਸੂਬੇ ਦੇ ਹੋਂਸ਼ੁ ਸੂਬੇ ਵਿਚ 9 ਹਜ਼ਾਰ ਘਰਾਂ ਦੀ ਬਿਜਲੀ ਕੱਟੀ ਗਈ ਹੈ। ਤੂਫਾਨ ਕਾਰਨ ਸੋਮਵਾਰ ਨੂੰ 54 ਘਰੇਲੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਤੂਫਾਨ ਹਾਲੇ ਜਾਪਾਨ ਸਾਗਰ ਤੋਂ ਹੁੰਦਾ ਹੋਇਆ ਪੂਰਬੀ ਉੱਤਰੀ ਇਲਾਕੇ ਵੱਲ ਵੱਧ ਰਿਹਾ ਹੈ।

ਇਸ ਤੂਫਾਨ ਦੇ ਮੰਗਲਵਾਰ ਰਾਤ ਜਾਪਾਨ ਦੇ ਉੱਤਰੀ ਟਾਪੂ ਹੋਕਾਈਡੋ ਵਿਚ ਪਹੁੰਚਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਤੂਫਾਨ ਹੌਲੀ-ਹੌਲੀ ਕਮਜ਼ੋਰ ਹੁੰਦਾ ਜਾ ਰਿਹਾ ਹੈ।

Vandana

This news is Content Editor Vandana