ਜਾਪਾਨ ''ਚ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ 78 ਹੋਈ

10/19/2019 1:22:10 AM

ਟੋਕੀਓ - ਜਾਪਾਨ 'ਚ ਤੂਫਾਨ ਹਹਿਬੀਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 78 ਹੋ ਗਈ ਹੈ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਤੂਫਾਨ ਨਾਲ ਸਭ ਤੋਂ ਜ਼ਿਆਦਾ 30 ਮੌਤਾਂ ਫੁਕੁਸ਼ੀਮਾ 'ਚ ਹੋਈਆਂ ਹਨ। ਮਿਆਗੀ ਅਤੇ ਕਨਾਗਾਵਾ 'ਚ 16 ਅਤੇ 14 ਮੌਤਾਂ ਹੋਈਆਂ ਹਨ। ਤੂਫਾਨ ਨਾਲ ਜ਼ਖਮੀ ਹੋਣ ਵਾਲੇ ਲੋਕਾਂ ਦੀ ਗਿਣਤੀ 395 ਹੈ। ਤੂਫਾਨ ਹਗਿਬੀਸ ਨੇ ਸ਼ਨੀਵਾਰ ਨੂੰ ਜਾਪਾਨ 'ਚ ਦਸਤਕ ਦਿੱਤੀ। ਇਹ ਪਿਛਲੇ ਦਹਾਕਿਆਂ 'ਚ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ ਜਿਸ ਨੇ ਵੱਡੇ ਪੈਮਾਨੇ 'ਤੇ ਤਬਾਹੀ ਮਚਾਈ ਹੈ।

Khushdeep Jassi

This news is Content Editor Khushdeep Jassi