ਜਾਪਾਨ ਦੇ ਪ੍ਰਧਾਨ ਮੰਤਰੀ ਨੇ ਸ਼ਿੰਜ਼ੋ ਆਬੇ ਦੀ ਮੌਤ ਲਈ ਪੁਲਸ ਨੂੰ ਠਹਿਰਾਇਆ ਜ਼ਿੰਮੇਵਾਰ

07/14/2022 8:54:43 PM

ਟੋਕੀਓ-ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਸਾਬਕਾ ਨੇਤਾ ਸ਼ਿੰਜ਼ੋ ਆਬੇ ਦੀ ਮੌਤ ਲਈ ਪੁਲਸ ਸੁਰੱਖਿਆ ਨਾ ਹੋਣ ਨੂੰ ਵੀਰਵਾਰ ਨੂੰ ਜ਼ਿੰਮੇਵਾਰ ਠਹਿਰਾਇਆ। ਜਾਪਾਨ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ 'ਚ ਸ਼ੁਮਾਰ ਆਬੇ ਦਾ ਸ਼ੁੱਕਰਵਾਰ ਨੂੰ ਇਕ ਚੋਣ ਸਭਾ ਦੌਰਾਨ ਭਾਸ਼ਣ ਦਿੰਦੇ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੋਲੀਬਾਰੀ ਦੀਆਂ ਤਸਵੀਰਾਂ ਅਤੇ ਵੀਡੀਓ ਤੋਂ ਪਤਾ ਚੱਲਦਾ ਹੈ ਕਿ ਬੰਦੂਕਧਾਰੀ ਚੋਣ ਸਭਾ 'ਚ ਆਬੇ ਦੇ ਕਰੀਬ ਆਇਆ ਹੋਇਆ ਸੀ। ਕਿਸ਼ਿਦਾ ਨੇ ਕਿਹਾ ਕਿ ਰਾਸ਼ਟਰੀ ਜਨ ਸੁਰੱਖਿਆ ਕਮਿਸ਼ਨ ਅਤੇ ਰਾਸ਼ਟਰੀ ਪੁਲਸ ਏਜੰਸੀ ਦੇ ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਗਲਤ ਹੋਇਆ ਅਤੇ ਉਹ ਜ਼ਰੂਰੀ ਕਦਮ ਚੁੱਕਣਗੇ।

ਇਹ ਵੀ ਪੜ੍ਹੋ : ਛੋਟੇ ਕਾਰੋਬਾਰੀਆਂ ਨੂੰ ਹੋਵੇਗਾ ਫਾਇਦਾ, ਹੌਲੀ-ਹੌਲੀ ਕਈ ਸ਼ਹਿਰਾਂ ਤੱਕ ਹੋਵੇਗਾ ONDC ਦਾ ਵਿਸਤਾਰ : ਗੋਇਲ

ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸੁਰੱਖਿਆ ਉਪਾਅ 'ਚ ਸਮੱਸਿਆਵਾਂ ਸਨ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਤੋਂ ਹੋਰ ਦੇਸ਼ਾਂ ਦੇ ਉਦਾਹਰਣਾਂ ਦਾ ਅਧਿਐਨ ਕਰਦੇ ਹੋਏ, ਵਿਸਥਾਰਤ ਜਾਂਚ ਕਰਨ ਅਤੇ ਕਮੀਆਂ ਨੂੰ ਦੂਰ ਕਰਨ ਦੀ ਅਪੀਲ ਕਰਦਾ ਹਾਂ। ਉਨ੍ਹਾਂ ਨੇ ਇਸ ਸਾਲ ਦੇ ਆਖਿਰ 'ਚ ਆਬੇ ਦੇ ਸਨਮਾਨ 'ਚ ਇਕ ਪ੍ਰੋਗਰਾਮ ਆਯੋਜਿਤ ਕਰਨ ਸਬੰਧੀ ਯੋਜਨਾ ਦਾ ਵੀ ਐਲਾਨ ਕੀਤਾ। ਪੁਲਸ ਨੇ ਘਟਨਾ ਵਾਲੀ ਥਾਂ 'ਤੇ ਹੀ ਹਮਲਾਵਰ ਤੇਤਸੁਯਾ ਯਾਮਾਗਾਮੀ (41) ਨੂੰ ਫੜ੍ਹ ਲਿਆ ਸੀ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਟਵਿੱਟਰ ਡਾਊਨ, ਯੂਜ਼ਰਸ ਨੂੰ ਟਵੀਟ ਕਰਨ 'ਚ ਆ ਰਹੀ ਸਮੱਸਿਆ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News