ਜਾਪਾਨ ਅਗਲੇ ਦੋ ਸਾਲਾਂ ’ਚ ਫੁਕੁਸ਼ਿਮਾ ਪਲਾਂਟ ਤੋਂ ਦੂਸ਼ਿਤ ਪਾਣੀ ਸਮੁੰਦਰ ’ਚ ਛੱਡਣਾ ਕਰੇਗਾ ਸ਼ੁਰੂ

04/14/2021 2:19:34 PM

ਟੋਕੀਓ (ਏ. ਪੀ.)- ਜਾਪਾਨ ਦੀ ਸਰਕਾਰ ਨੇ ਮੰਗਲਵਾਰ ਨੂੰ ਤੈਅ ਕੀਤਾ ਕਿ ਉਹ ਤਬਾਹ ਹੋ ਚੁੱਕੇ ਫੁਕੁਸ਼ਿਮਾ ਪ੍ਰਮਾਣੂ ਪਲਾਂਟ ਤੋਂ ਸ਼ੋਧਿਤ ਰੇਡੀਓਧਰਮੀ ਪਾਣੀ ਦੀ ਵੱਡੀ ਮਾਤਰਾ ਨੂੰ ਅਗਲੇ ਦੋ ਸਾਲਾਂ ’ਚ ਪ੍ਰਸ਼ਾਂਤ ਮਹਾਸਾਗਰ ’ਚ ਛੱਡਣਾ ਸ਼ੁਰੂ ਕਰੇਗਾ। ਇਸ ਕਦਮ ਨੂੰ ਸਥਾਨਕ ਮਛੇਰਿਆਂ ਅਤੇ ਨਿਵਾਸੀਆਂ ਨੇ ਸਖ਼ਤ ਵਿਰੋਧ ਕੀਤਾ ਹੈ।

ਲੰਬੇ ਸਮੇਂ ਤੋਂ ਇਸ ਫੈਸਲੇ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਸੁਰੱਖਿਆ ਚਿੰਤਾਵਾਂ ਅਤੇ ਵਿਰੋਧ ਕਾਰਣ ਇਸ ਵਿਚ ਦੇਰ ਹੋਈ ਹੈ। ਹੁਣ ਇਹ ਫੈਸਲਾ ਕੈਬਨਿਟ ਮੰਤਰੀਆਂ ਦੀ ਮੀਟਿੰਗ ’ਚ ਲਿਆ ਗਿਆ ਜਿਨ੍ਹਾਂ ਨੇ ਪਾਣੀ ਨੂੰ ਮਹਾਸਾਗਰ ’ਚ ਛੱਡੇ ਜਾਣ ਨੂੰ ਹੀ ਬਿਹਤਰ ਬਦਲ ਦੱਸਿਆ ਹੈ। ਇਥੇ ਜਮ੍ਹਾ ਪਾਣੀ ਨੂੰ 2011 ਤੋਂ ਬਾਅਦ ਫੁਕੁਸ਼ਿਮਾ ਦਾਇਚੀ ਪਲਾਂਟ ’ਚ ਟੰਕੀਆਂ ਨਾਲ ਇਕੱਠਾ ਕੀਤਾ ਗਿਆ ਹੈ ਜਦੋਂ ਭੂਚਾਲ ਅਤੇ ਸੁਨਾਮੀ ਨੇ ਪਲਾਂਟ ਦੇ ਰਿਐਕਟਰਾਂ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਇਸਦਾ ਪਾਣੀ (ਕੂਲਿੰਗ ਵਾਟਰ) ਦੂਸ਼ਿਤ ਹੋ ਗਿਆ ਅਤੇ ਇਸਦਾ ਰਿਸਾਅ ਹੋਣ ਲੱਗਾ। ਪਲਾਂਟ ਦੇ ਸੰਚਾਲਕ, ਟੋਕੀਓ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਨੇ ਕਿਹਾ ਕਿ ਅਗਲੇ ਸਾਲ ਦੇ ਅਖੀਰ ਤੱਕ ਇਸਦੀ ਭੰਡਾਰ ਕਰਨ ਦੀ ਸਮਰੱਥਾ ਪੂਰਨ ਹੋ ਜਾਏਗੀ।

cherry

This news is Content Editor cherry