ਟਰੰਪ ਨੇ ਸੂਮੋ ਆਯੋਜਨ ਦੇ ਜੇਤੂ ਪਹਿਲਵਾਨ ਨੂੰ ਦਿੱਤੀ ਟ੍ਰਾਫੀ

05/26/2019 5:52:07 PM

ਟੋਕੀਓ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟੋਕੀਓ ਵਿਚ ਐਤਵਾਰ ਨੂੰ ਆਯੋਜਿਤ ਸੂਮੋ ਆਯੋਜਨ ਦੇ ਜੇਤੂ ਨੂੰ ਟ੍ਰਾਫੀ ਪ੍ਰਦਾਨ ਕੀਤੀ। ਟਰੰਪ ਇੱਥੇ ਚਾਨ ਦਿਨ ਦੀ ਯਾਤਰਾ 'ਤੇ ਹਨ। ਟੋਕੀਓ ਦੇ ਦੱਖਣ ਵਿਚ ਮੋਬਾਰਾ ਕਾਊਂਟੀ ਪਹੁੰਚਣ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਇੱਥੇ ਟਰੰਪ, ਉਨ੍ਹਾਂ ਦੀ ਪਤਨੀ ਮੇਲਾਨੀਆ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਤੇ ਉਨ੍ਹਾਂ ਦੀ ਪਤਨੀ ਆਕੀ ਪਹਿਲਵਾਨਾਂ ਦਾ ਪ੍ਰਦਰਸ਼ਨ ਦੇਖਣ ਲਈ ਰਿਓਗੋਕੁ ਕੋਕੁਗਿਕਾਨ ਸਟੇਡੀਅਮ ਵਿਚ ਮੌਜੂਦ ਸਨ। 

ਇੱਥੇ ਉਹ ਲੱਗਭਗ 11,500 ਪ੍ਰਸ਼ੰਸਕਾਂ ਨਾਲ ਰੂਬਰੂ ਹੋਏ। ਬਾਅਦ ਵਿਚ ਟਰੰਪ ਨੇ ਰਿੰਗ ਵਿਚ ਦਾਖਲ ਹੋਏ ਅਤੇ ਚੈਂਪੀਅਨ ਪਹਿਲਵਾਨ ਅਸਾਨੋਯਾਮਾ ਨੂੰ 'ਪ੍ਰੈਜੀਡੈਂਟਸ ਕੱਪ' ਪ੍ਰਦਾਨ ਕੀਤਾ। ਸੂਮੋ ਰਿੰਗ ਵਿਚ ਕਿਸੇ ਵਿਅਕਤੀ ਨੂੰ ਜੁੱਤੇ ਪਾਉਣ ਦੀ ਇਜਾਜ਼ਤ ਨਹੀਂ ਹੁੰਦੀ ਪਰ ਟਰੰਪ ਨੇ ਗੂੜ੍ਹੇ ਰੰਗ ਦੀ ਚੱਪਲ ਪਹਿਨੀ ਹੋਈ ਸੀ।

ਟਰੰਪ ਨੇ ਹਿਬਾਚੀ ਰੈਸਟੋਰੈਂਟ ਵਿਚ ਰਾਤ ਦਾ ਭੋਜਨ ਕਰਨ ਤੋਂ ਪਹਿਲਾਂ ਕਿਹਾ ਕਿ ਇਨ੍ਹਾਂ ਮਹਾਨ ਖਿਡਾਰੀਆਂ ਨੂੰ ਦੇਖਣਾ ਮਹੱਤਵਪੂਰਣ ਸੀ।

Vandana

This news is Content Editor Vandana