ਜਾਪਾਨ ਨੇ ਕੋਰੋਨਾ ਕਾਰਨ 3 ਸੂਬਿਆਂ ''ਚ ਲਗਾਈ ਐਮਰਜੈਂਸੀ ਕੀਤੀ ਖਤਮ

05/21/2020 4:07:11 PM

ਟੋਕੀਓ (ਭਾਸ਼ਾ) : ਜਾਪਾਨ ਦੇ ਵਿੱਤ ਮੰਤਰੀ ਨੇ ਕਿਹਾ ਹੈ ਕਿ ਸਰਕਾਰ ਨੇ ਓਸਾਕਾ ਅਤੇ ਇਸ ਦੇ ਨਾਲ ਲੱਗਦੇ 2 ਸੂਬਿਆਂ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲਗਾਈ ਗਈ ਐਮਰਜੈਂਸੀ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਟੋਕੀਓ ਅਤੇ ਹੋੱਕਾਇਦੋ ਵਿਚ ਪਾਬੰਦੀ ਲਾਗੂ ਰਹੇਗੀ।

ਵਿੱਤ ਮੰਤਰੀ ਯਾਸੂਤੋਸ਼ੀ ਨਿਸ਼ਿਮੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੈਠਕ ਵਿਚ ਮਾਹਰਾਂ ਨੇ ਓਸਾਕਾ, ਕਿਓਟੋ ਅਤੇ ਹਾਓਗੋ ਵਿਚ ਪਾਬੰਦੀ ਨੂੰ ਖਤਮ ਕਰਨ ਦੀ ਮਨਜ਼ੂਰੀ ਦਿੱਤੀ। ਟੋਕੀਓ ਅਤੇ ਗੁਆਂਢ ਦੇ 3 ਹੋਰ ਸੂਬਿਆਂ ਅਤੇ ਹੋੱਕਾਇਦੋ ਵਿਚ ਪਾਬੰਦੀਆਂ ਲਾਗੂ ਰਹਿਣਗੀਆਂ, ਜਿੱਥੇ ਵਾਇਰਸ ਦੇ ਮਾਮਲੇ ਘੱਟ ਹੋਏ ਹਨ ਪਰ ਅੱਗੇ ਹੋਰ ਸੁਧਾਰ ਦੀ ਜ਼ਰੂਰਤ ਹੈ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਪਿਛਲੇ ਹਫ਼ਤੇ 8 ਸੂਬਿਆਂ ਨੂੰ ਛੱਡ ਕੇ ਸਾਰੇ 39 ਸੂਬਿਆਂ ਵਿਚ ਐਮਰਜੈਂਸੀ ਖਤਮ ਕਰਨ ਦਾ ਐਲਾਨ ਕੀਤਾ ਸੀ। ਆਬੇ ਨੇ 7 ਅਪ੍ਰੈਲ ਨੂੰ ਟੋਕੀਓ ਸਮੇਤ ਕੁੱਝ ਹਿੱਸਿਆਂ ਵਿਚ ਐਮਰਜੈਂਸੀ ਲਗਾਉਣ ਦਾ ਐਲਾਨ ਕੀਤਾ ਸੀ। ਬਾਅਦ ਵਿਚ ਦੇਸ਼ ਪੱਧਰ 'ਤੇ ਐਮਰਜੈਂਸੀ ਲਗਾਉਣ ਦਾ ਐਲਾਨ ਕੀਤਾ ਗਿਆ।

cherry

This news is Content Editor cherry