''ਗਿਨੀਜ਼'' ''ਚ ਨਾਮ ਦਰਜ ਕਰਾਉਣ ਤੋਂ ਬਾਅਦ 112 ਸਾਲਾ ਬਜ਼ੁਰਗ ਦਾ ਦਿਹਾਂਤ

02/25/2020 1:53:19 PM

ਟੋਕੀਓ (ਭਾਸ਼ਾ): ਜਾਪਾਨ ਵਿਚ ਦੁਨੀਆ ਦੇ ਸਭ ਤੋਂ ਬਜ਼ੁਰਗ ਸ਼ਖਸ ਚਿਤੇਸੁ ਵਤਨਾਬੇ ਦਾ 112 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹਨਾਂ ਨੂੰ 11 ਦਿਨ ਪਹਿਲਾਂ ਹੀ ਦੁਨੀਆ ਦੇ ਸਭ ਤੋਂ ਬਜ਼ੁਰਗ ਸ਼ਖਸ ਹੋਣ ਦਾ ਸਰਟੀਫਿਕੇਟ ਦਿੱਤਾ ਗਿਆ ਸੀ। ਪਰਿਵਾਰ ਨੇ ਇਹ ਜਾਣਕਾਰੀ ਦਿੱਤੀ। ਈਫੇ ਨਿਊਜ਼ ਨੇ ਦੱਸਿਆ ਕਿ ਐਤਵਾਰ ਰਾਤ ਵਤਨਾਬੇ ਦਾ ਦਿਹਾਂਤ ਹੋ ਗਿਆ। ਉਹਨਾਂ ਨੂੰ 12 ਫਰਵਰੀ ਨੂੰ ਨਿਗਾਤਾ ਪ੍ਰੀਫੈਕਟਰ ਸੂਬੇ ਵਿਚ ਜੋਤਸੁ ਦੇ ਇਕ ਨਰਸਿੰਗ ਹੋਮ ਵਿਚ ਅਧਿਕਾਰਤ ਸਰਟੀਫਿਕੇਟ ਦਿੱਤਾ ਗਿਆ ਸੀ, ਜਿੱਥੇ ਉਹ ਰਹਿੰਦੇ ਸਨ। 

ਉਹਨਾਂ ਦੀ ਪਤਨੀ ਅਤੇ ਵੱਡੇ ਬੇਟੇ ਨੇ ਜਨਤਕ ਪ੍ਰਸਾਰਕ ਐੱਨ.ਐੱਚ.ਕੇ, ਨੂੰ ਦੱਸਿਆ,''ਸਭ ਤੋਂ ਬਜ਼ੁਰਗ ਵਿਅਕਤੀ ਦੇ ਰੂਪ ਵਿਚ ਪ੍ਰਮਾਣਿਤ ਹੋਣ ਦੇ ਤੁਰੰਤ ਬਾਅਦ ਉਹਨਾਂ ਨੂੰ ਭੁੱਖ ਅਤੇ ਸਾਹ ਸਬੰਧੀ ਸਮੱਸਿਆਵਾਂ ਹੋਈਆਂ।'' 5 ਮਾਰਚ, 1907 ਨੂੰ ਕਿਸਾਨਾਂ ਦੇ ਇਕ ਪਰਿਵਾਰ ਵਿਚ ਜਨਮੇ ਵਤਨਾਬੇ 20 ਸਾਲ ਦੀ ਉਮਰ ਵਿਚ ਤਾਈਵਾਨ ਚਲੇ ਗਏ, ਜਿੱਥੇ ਉਹਨਾਂ ਨੇ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਜਾਪਾਨ ਪਰਤਣ ਤੋਂ ਪਹਿਲਾਂ 18 ਸਾਲ ਤੱਕ ਚੀਨੀ ਰਿਫਾਇਨਰੀ ਵਿਚ ਕੰਮ ਕੀਤਾ। ਕਸਟਰਡ ਅਤੇ ਆਈਸਕ੍ਰੀਮ ਦੇ ਸ਼ੁਕੀਨ ਵਤਨਾਬੇ ਨੇ ਗਿਨੀਜ਼ ਟੀਮ ਨੂੰ ਦੱਸਿਆ ਕਿ ਉਹਨਾਂ ਦੇ ਲੰਬੇ ਜੀਵਨ ਦੀ ਕੁੰਜੀ 'ਹੱਸਦੇ' ਰਹਿਣਾ ਸੀ।

ਵਤਨਾਬੇ ਨੂੰ ਜਰਮਨ ਦੇ ਗੁਸਤਾਵ ਗ੍ਰੇਨੇਥ (ਅਕਤੂਬਰ ਵਿਚ) ਦੇ 114 ਸਾਲ ਦੀ ਉਮਰ ਵਿਚ ਅਤੇ ਜਾਪਾਨ ਦੇ ਮਸਾਜ਼ੋ ਨੋਨਾਕਾ (ਜਨਵਰੀ ਵਿਚ), 113 ਸਾਲ ਦੀ ਉਮਰ ਵਿਚ 2019 ਵਿਚ ਹੋਈਆਂ ਮੌਤਾਂ ਦੇ ਬਾਅਦ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦੇ ਤੌਰ ਵਜੋਂ ਮਾਨਤਾ ਪ੍ਰਾਪਤ ਹੋਈ ਸੀ। ਇਹ ਦੇਖਣਾ ਬਾਕੀ ਹੈ ਕਿ ਦੁਨੀਆ ਦੇ 30 ਸਭ ਤੋਂ ਬਜ਼ੁਰਗ ਲੋਕਾਂ ਦੇ ਗੇਰੋਨਟੋਲੋਜੀ ਰਿਸਰਚ ਗਰੁੱਪ ਵੱਲੋਂ ਤਿਆਰ ਕੀਤੀ ਗਈ ਸੂਚੀ ਵਿਚ ਵਤਨਾਬੇ ਦੀ ਮੌਤ ਦੇ ਬਾਅਦ ਕੌਣ ਮਾਨਤਾ ਪ੍ਰਾਪਤ ਕਰੇਗਾ। ਨਵੇਂ ਸਰਕਾਰੀ ਅੰਕੜਿਆਂ ਦੇ ਮੁਤਾਬਕ ਜਾਪਾਨ ਵਿਚ ਦੁਨੀਆ ਦੇ ਸਭ ਤੋਂ ਲੰਬੀ ਉਮਰ ਜਿਉਣ ਵਾਲੇ ਲੋਕ ਰਹਿੰਦੇ ਹਨ ਅਤੇ ਦੇਸ਼ ਵਿਚ ਸਦੀ ਦੀ ਗਿਣਤੀ 71,000 ਨੂੰ ਪਾਰ ਕਰ ਗਈ ਹੈ। 2000 ਦੇ ਬਾਅਦ ਤੋਂ ਸੈਂਸਰ ਦੀ ਗਿਣਤੀ ਵਿਚ ਕਮੀ ਆਈ ਹੈ।  

Vandana

This news is Content Editor Vandana