ਇਹ ਕੈਫੇ ਤੁਹਾਨੂੰ ਲਿਜਾਏਗਾ ''ਕਾਰਟੂਨ ਦੀ ਦੁਨੀਆ'' ''ਚ, ਤਸਵੀਰਾਂ

09/08/2019 12:13:42 PM

ਟੋਕੀਓ (ਬਿਊਰੋ)— ਜ਼ਿਆਦਾਤਰ ਛੋਟੇ ਬੱਚੇ ਕਾਰਟੂਨ ਦੇ ਦੀਵਾਨੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਜਗ੍ਹਾ ਬਾਰੇ ਦਸਾਂਗੇ ਜਿੱਥੇ ਜਾ ਕੇ ਵੱਡੀ ਉਮਰ ਦੇ ਲੋਕ ਵੀ ਕਾਰਟੂਨ ਦੇ ਦੀਵਾਨੇ ਬਣ ਜਾਂਦੇ ਹਨ। ਇਹ ਜਗ੍ਹਾ ਜਾਪਾਨ ਵਿਚ ਹੈ। ਜਾਪਾਨ ਦੇ ਸ਼ਿਨ ਓਕੁਬੋ ਜ਼ਿਲੇ ਵਿਚ ਸਥਿਤ '2 ਡੀ ਕੈਫੇ' ਕੌਫੀ ਸ਼ੌਪ ਲੋਕਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਇਸ ਕੈਫੇ ਵਿਚ ਛੋਟੀ ਤੋਂ ਲੈ ਕੇ ਵੱਡੀ ਤੱਕ ਹਰ ਚੀਜ਼ ਕਾਰਟੂਨ ਨਾਲ ਬਣੀ ਹੈ।


ਇਸ ਕੈਫੇ ਦਾ ਫਰਸ਼, ਕੰਧ, ਫਰਨੀਚਰ ਅਤੇ ਹੋਰ ਸਾਰਾ ਸਾਮਾਨ ਕਾਰਟੂਨ ਵਾਂਗ ਨਜ਼ਰ ਆਉਂਦਾ ਹੈ। ਸਾਰੇ ਸਾਮਾਨ ਨੂੰ ਚੰਗੀ ਤਰ੍ਹਾਂ ਨਾਲ ਸਜਾਇਆ ਗਿਆ ਹੈ, ਜਿਸ ਕਾਰਨ ਇਹ ਬਹੁਤ ਸੁੰਦਰ ਨਜ਼ਰ ਆਉਂਦਾ ਹੈ।


ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇੱਥੇ ਤੁਹਾਨੂੰ ਸਾਰਾ ਫਰਨੀਚਰ ਅਤੇ ਬਰਤਨ ਅਜਿਹੇ ਦੇਖਣ ਨੂੰ ਮਿਲਣਗੇ ਜਿਵੇਂ ਨਕਲੀ ਹੋਣ ਪਰ ਇੱਥੇ ਮੌਜੂਦ ਜ਼ਿਆਦਾਤਰ ਸਾਮਾਨ ਅਸਲੀ ਹੀ ਹੈ।

 
ਕੈਫੇ ਵਿਚ ਮੌਜੂਦ ਸਾਰਾ ਸਾਮਾਨ ਦੋ-ਟੋਨ ਵਿਚ ਬਣਿਆ ਹੈ। ਕਹਿਣ ਦਾ ਮਤਲਬ ਇਹ ਹੈ ਕਿ ਸਾਰੀ ਸਪਾਟ ਸਤਹਿ ਸਫੇਦ ਹੈ ਜਦਕਿ ਕਿਨਾਰੇ ਸਕੈਚ ਲਾਈਨਾਂ ਵਾਂਗ ਕਾਲੀ ਧਾਰੀਆਂ ਦੇ ਬਣੇ ਹਨ।

ਭਾਵੇਂਕਿ ਕੁਝ ਚੀਜ਼ਾਂ ਨਕਲੀ ਵੀ ਹਨ, ਜਿਨ੍ਹਾਂ ਨੂੰ ਸਕੈਚ ਦੀ ਮਦਦ ਨਾਲ ਬਣਾਇਆ ਗਿਆ ਹੈ।

ਇਸ ਕੈਫੇ ਵਿਚ ਆਉਣ ਵਾਲਿਆਂ ਨੂੰ ਨਵੀਂ ਕਿਸਮ ਦੀ ਚਾਹ ਆਸਾਨੀ ਨਾਲ ਮਿਲ ਜਾਵੇਗੀ। ਇਸ ਕੈਫੇ ਵਿਚ ਤੁਸੀਂ ਅਨਾਨਾਸ, ਬਲੂਬੇਰੀ, ਟਮਾਟਰ ਅਤੇ ਅੰਬ ਦੇ ਸੁਆਦਾਂ ਵਿਚੋਂ ਚੋਣ ਕਰ ਸਕਦੇ ਹੋ।

Vandana

This news is Content Editor Vandana