13 ਕਰੋੜ ਰੁਪਏ ਵਿਚ ਵਿਕੀ ਇਹ ਮੱਛੀ, ਜਾਣੋ ਖਾਸੀਅਤ

01/05/2020 7:37:25 PM

ਟੋਕੀਓ- 'ਟੂਨਾ ਕਿੰਗ' ਦੇ ਨਾਂ ਨਾਲ ਮਸ਼ਹੂਰ ਜਾਪਾਨ ਦੇ ਵਪਾਰੀ ਕਿਯੋਸ਼ੀ ਕੀਮੁਰਾ ਨੇ ਨਵੇਂ ਸਾਲ ਦੇ ਮੌਕੇ 'ਤੇ ਹੋਈ ਨੀਲਾਮੀ ਵਿਚ ਇਕ ਟੂਨਾ ਮੱਛੀ 18 ਲੱਖ ਡਾਲਰ (ਤਕਰੀਬਨ 13 ਕਰੋੜ ਰੁਪਏ) ਵਿਚ ਖਰੀਦੀ। ਕਿਯੋਸ਼ੀ ਨੇ ਰਾਜਧਾਨੀ ਟੋਕੀਓ ਦੇ ਮੁੱਖ ਮੱਛੀ ਬਾਜ਼ਾਰ ਵਿਚ ਐਤਵਾਰ ਨੂੰ 276 ਕਿਲੋਗ੍ਰਾਮ ਦੀ ਟੂਨਾ ਮੱਛੀ ਦੀ ਸਭ ਤੋਂ ਉੱਚੀ ਬੋਲੀ ਲਾਈ। 

PunjabKesari

ਇਹ ਕਿਸੇ ਟੂਨਾ ਮੱਛੀ ਲਈ ਹੁਣ ਤੱਕ ਦੀ ਸਭ ਤੋਂ ਉੱਚੀ ਦੂਜੀ ਬੋਲੀ ਹੈ। ਕਿਯੋਸ਼ੀ ਨੇ ਹੀ ਪਿਛਲੇ ਸਾਲ 278 ਕਿਲੋਗ੍ਰਾਮ ਦੀ ਟੂਨਾ 31 ਲੱਖ ਡਾਲਰ (ਤਕਰੀਬਨ 22 ਕਰੋੜ ਰੁਪਏ) ਵਿਚ ਖਰੀਦੀ ਸੀ। ਟੂਨਾ ਖਰੀਦਣ ਤੋਂ ਬਾਅਦ ਕਿਯੋਸ਼ੀ ਨੇ ਕਿਹਾ ਕਿ ਉਹ ਇਸ ਨੂੰ ਆਪਣੇ ਰੈਸਤਰਾਂ ਵਿਚ ਗਾਹਕਾਂ ਨੂੰ ਪਰੋਸਣਗੇ। ਕਿਯੋਸ਼ੀ ਦੇ ਰੈਸਤਰਾਂ ਵਿਚ ਜਾਪਾਨ ਦੀ ਵਿਸ਼ੇਸ਼ ਥਾਲੀ ਸ਼ੂਸੀ ਮਿਲਦੀ ਹੈ, ਜਿਸ ਵਿਚ ਚਾਵਲ ਦੇ ਨਾਲ ਸਮੁੰਦਰੀ ਮੱਛੀ ਪਰੋਸੀ ਜਾਂਦੀ ਹੈ।

PunjabKesari

ਸਮੁੰਦਰੀ ਮੱਛੀਆਂ ਵਿਚ ਟੂਨਾ ਦੀ ਦੁਨੀਆ ਵਿਚ ਬਹੁਤ ਮੰਗ ਹੈ। ਵਰਲਡ ਵਾਈਲਡਲਾਈਫ ਫੰਡ ਦੇ ਮੁਤਾਬਕ ਬਲੂਫਿਨ ਟੂਨਾ ਇਕ ਅਲੋਪ ਹੋਣ ਵਾਲੀ ਮੱਛੀ ਹੈ।


Baljit Singh

Content Editor

Related News