ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਵਧੀਆਂ ,ਕੈਨੇਡਾ ਦੀ ਦੂਸਰੀ ਮੰਤਰੀ ਨੇ ਦਿੱਤਾ ਅਸਤੀਫਾ

03/06/2019 12:01:01 PM

ਟੋਰਾਂਟੋ, (ਏਜੰਸੀਆਂ)– ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਮੁਸ਼ਕਲਾਂ ਇਕ ਵਾਰ ਫਿਰ ਵਧ ਗਈਆਂ ਹਨ।  ਭ੍ਰਿਸ਼ਟਾਚਾਰ ਦਾ ਮਾਮਲਾ ਉਜਾਗਰ ਹੋਣ ਮਗਰੋਂ ਕੈਨੇਡਾ ਦੀ ਦੂਸਰੀ ਮੰਤਰੀ ਨੇ ਵੀ ਅਸਤੀਫਾ ਦੇ ਦਿੱਤਾ ਹੈ।
ਇਸ ਗੱਲ ਨਾਲ ਪ੍ਰਧਾਨ ਮੰਤਰੀ ਟਰੂਡੋ ਦਾ ਅਕਸ ਹੋਰ ਖਰਾਬ ਹੋ ਗਿਆ ਹੈ। ਖਜ਼ਾਨਾ ਬੋਰਡ ਦੀ ਪ੍ਰਧਾਨ ਜੇਨ ਫਿਲਪੌਟ ਨੇ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਆਪਣੇ ਬਿਆਨ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਭ੍ਰਿਸ਼ਟਾਚਾਰ ਵਰਗੇ ਸੰਗੀਨ ਮਾਮਲੇ ਦੇ ਉੱਠਣ ਮਗਰੋਂ ਲਿਆ  ਹੈ।
ਟਰੂਡੋ ਸਰਕਾਰ ਵਿਵਾਦਾਂ ਵਿਚ ਉਦੋਂ ਤੋਂ ਘਿਰੀ ਹੈ ਜਦੋਂ ਤੋਂ ਉਨ੍ਹਾਂ ਦੇ ਸਾਬਕਾ ਅਟਾਰਨੀ ਜਨਰਲ ਜੌਡੀ ਵਿਲਸਨ ਰੇਵੋਲਡ ਨੇ ਪ੍ਰਸ਼ਾਸਨ ਅਤੇ ਕਿਊਬਿਕ ਆਧਾਰਿਤ ਫਰਮ ਐੱਸ. ਐੱਨ. ਸੀ.-ਲਾਬਾਲਿਨ ਜੋ ਕਿ ਵਿਸ਼ਵ ਦੀ ਸਭ ਤੋਂ ਵੱਡੀ ਇੰਜੀਨੀਅਰਿੰਗ ਅਤੇ ਨਿਰਮਾਣ ਕੰਪਨੀ ਦੇ ਵਿਰੁੱਧ ਅਪਰਾਧਿਕ ਮਾਮਲੇ ਚਲਾਉਣ  ਨੂੰ ਰੋਕਣ  ਦਾ ਦੋਸ਼ ਲਗਾਇਆ ਸੀ।