ਪਿਤਾ ਨੇ ਆਪਣੀ ਹੀ ਧੀ ਨਾਲ ਕੀਤਾ ਬਲਾਤਕਾਰ, ਮਿਲੀ 9 ਸਾਲ ਦੀ ਸਜ਼ਾ

05/12/2018 11:49:03 PM

ਐਡਿਨਬਰਗ— ਪਿਤਾ ਨੂੰ ਆਪਣੇ ਬੱਚਿਆਂ ਦਾ ਰੱਖਿਅਕ ਮੰਨਿਆ ਜਾਂਦਾ ਹੈ ਪਰ ਸਕਾਟਲੈਂਡ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਪਿਤਾ ਨੇ ਆਪਣੀ ਕਰਤੂਤ ਨਾਲ ਬੇਟੀ ਤੇ ਪਿਤਾ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ। 43 ਸਾਲਾਂ ਜੇਮਸ ਐਲਡਰ ਨੇ ਆਪਣੀ 19 ਸਾਲ ਦੀ ਬੇਟੀ ਜੇਮੀ-ਲੇਘ ਕ੍ਰੇਗ ਨਾਲ ਬਲਾਤਕਾਰ ਵਰਗੀ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ ਤੇ ਆਪਣੀ ਬੇਟੀ ਦੀ ਮੌਤ ਦਾ ਕਾਰਨ ਬਣ ਗਏ। 'ਡੇਲੀ ਮੇਲ' ਮੁਤਾਬਕ ਪਿਤਾ ਦੀ ਕਰਤੂਤ ਦੇ ਚੱਲਦੇ ਜੇਮੀ ਨੇ ਘਟਨਾ ਦੇ 3 ਮਹੀਨੇ ਬਾਅਦ ਹੀ ਖੁਦਕੁਸ਼ੀ ਕਰ ਆਪਣੀ ਜਾਨ ਦੇ ਦਿੱਤੀ। ਕੋਰਟ ਨੇ ਹੁਣ ਇਸ ਮਾਮਲੇ 'ਚ ਦੋਸ਼ੀ ਪਿਤਾ ਨੂੰ 9 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ।
ਸਕਾਟਲੈਂਡ ਦੇ ਗਲਾਸਗੋ 'ਚ ਰਹਿਣ ਵਾਲੇ ਜੇਮਸ ਐਲਡਰ ਨੇ ਆਪਣੀ 19 ਸਾਲ ਦੀ ਬੇਟੀ ਨਾਲ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਜੇਮੀ ਦੀ ਹਿੰਮਤ ਕਾਰਨ ਅੱਜ ਦੋਸ਼ੀ ਜੇਲ ਦੀ ਸਜ਼ਾ ਭੁਗਤ ਰਿਹਾ ਹੈ। ਸਤੰਬਰ 2016 'ਚ ਜੇਮੀ ਨਾਲ ਪਿਤਾ ਨੇ ਰੇਪ ਕੀਤਾ। ਜੇਮੀ ਇਸ ਹਾਦਸੇ ਤੋਂ ਟੁੱਟ ਗਈ ਸੀ ਪਰ ਉਸ ਨੇ ਹਿੰਮਤ ਦਿਖਾਈ ਤੇ ਘਟਨਾ ਦੇ ਅਗਲੇ ਦੀ ਦਿਨ ਮਾਂ ਦੇ ਨਾਲ-ਨਾਲ ਪੁਲਸ ਸਾਹਮਣੇ ਆਪਣੇ ਪਿਤਾ ਦੀ ਕਰਤੂਤ ਬਿਆਨ ਕਰ ਦਿੱਤੀ। ਜੇਮੀ ਨੇ ਬਹਾਦਰੀ ਤਾਂ ਦਿਖਾਈ ਪਰ ਤਿੰਨ ਮਹੀਨੇ ਬਾਅਦ ਹੀ ਉਸ ਨੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਮਾਂ ਨੇ ਆਪਣੀ ਧੀ ਨੂੰ ਇਨਸਾਫ ਦਿਵਾਇਆ।

ਮਾਂ ਕ੍ਰੇਗ ਨੇ ਕੋਰਟ ਸਾਹਮਣੇ ਆਪਣੀ ਧੀ ਨਾਲ ਵਾਪਰੀ ਸਾਰੀ ਗੱਲ ਦੱਸੀ। ਉਸ ਨੇ ਦੱਸਿਆ ਕਿ ਜੇਮਸ ਨੇ ਜੇਮੀ ਨੂੰ ਕਿਸੇ ਕੰਮ ਲਈ ਆਪਣੇ ਘਰ ਸੱਦਿਆ। ਜਦੋਂ ਜੇਮੀ ਉਥੇ ਪਹੁੰਚੀ ਤਾਂ ਉਸ ਦੇ ਪਿਤਾ ਨਾਲ ਪਹਿਲਾਂ ਹੀ ਦੋ ਲੋਕ ਉਥੇ ਮੌਜੂਦ ਸਨ। ਉਸ 'ਤੇ ਸੈਕਸ ਅਟੈਕ ਉਦੋਂ ਹੋਇਆ ਜਦੋਂ ਇਕ ਸ਼ਖਸ ਨੇ ਉਸ ਨੂੰ ਜ਼ਬਰਦਸਤੀ ਕਿਸ ਕਰਨ ਦੀ ਕੋਸ਼ਿਸ਼ ਕੀਤੀ। ਕ੍ਰੇਗ ਮੁਤਾਬਕ ਜੇਮਸ ਨੇ ਘਰ ਆਏ ਆਪਣੇ ਇਕ ਰਿਸ਼ਤੇਦਾਰ ਨਾਲ ਇਸ ਘਟਨਾ ਨੂੰ ਲੈ ਕੇ ਜ਼ਿਕਰ ਕੀਤਾ ਸੀ ਤੇ ਕਿਹਾ ਸੀ ਕਿ ਉਹ ਆਪਣੇ ਕੀਤੇ 'ਤੇ ਸ਼ਰਮਿੰਦਾ ਹੈ ਹਾਲਾਂਕਿ ਕੋਰਟ 'ਚ ਉਹ ਆਪਣੀ ਗੱਲ ਤੋਂ ਬਦਲ ਗਿਆ। ਜੇਸਮ ਨੇ ਆਪਣੇ ਅਪਰਾਧ ਨੂੰ ਝੁੱਠਾ ਸਾਬਿਤ ਕਰਨ ਦੀ ਹਰ ਕੋਸ਼ਿਸ਼ ਕੀਤੀ ਪਰ ਕੋਰਟ ਨੇ ਉਸ ਦੀ ਇਕ ਨਾ ਸੁਣੀ ਤੇ ਗਲਾਸਗੋ ਦੀ ਹਾਈ ਕੋਰਟ ਨੇ ਜੇਮਸ ਦੇ ਅਪਰਾਧ ਨੂੰ ਦੇਖਦੇ ਹੋਏ ਉਸ ਨੂੰ 9 ਸਾਲ ਦੀ ਸਜ਼ਾ ਸੁਣਾਈ। ਕੋਰਟ ਨੇ ਉਸ ਦਾ ਨਾਂ ਰੋਪਿਸਟ ਦੀ ਲਿਸਟ 'ਚ ਵੀ ਸ਼ਾਮਲ ਕਰ ਦਿੱਤਾ।