ਜਮੈਕਾ ''ਚ 7.7 ਦੀ ਤੀਬਰਤਾ ਦਾ ਭੂਚਾਲ, ਸੁਨਾਮੀ ਦਾ ਖਤਰਾ

01/29/2020 9:43:08 AM

ਮਿਯਾਮੀ (ਭਾਸ਼ਾ): ਜਮੈਕਾ ਨੇੜੇ ਕੈਰੀਬੀਆਈ ਸਾਗਰ ਵਿਚ 7.7 ਦੀ ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਇਸ ਦੀ ਜਾਣਕਾਰੀ ਦਿੱਤੀ। ਭੂਚਾਲ ਕਾਰਨ ਖੇਤਰ ਵਿਚ ਸੁਨਾਮੀ ਆਉਣ ਦਾ ਖਤਰਾ ਹੈ। ਅਮਰੀਕੀ ਏਜੰਸੀ ਨੇ ਦੱਸਿਆ ਕਿ ਭੂਚਾਲ ਸਥਾਨਕ ਸਮੇਂ ਮੁਤਾਬਕ ਮੰਗਲਵਾਰ ਦੁਪਹਿਰ 12:40 'ਤੇ ਜਮੈਕੇ ਨੇ ਲਿਊਸਿਯਾ ਤੋਂ ਉੱਤਰ-ਪੱਛਮ ਵਿਚ 125 ਕਿਲੋਮੀਟਰ ਦੀ ਦੂਰੀ 'ਤੇ 10 ਕਿਲੋਮੀਟਰ ਦੀ ਡੂੰਘਾਈ ਵਿਚ ਆਇਆ। ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। 

ਇਕ ਅੰਗਰੇਜ਼ੀ ਅਖਬਾਰ 'ਜਮੈਕਾ ਆਬਜ਼ਰਵਰ' ਨੇ ਆਪਣੀ ਖਬਰ ਵਿਚ ਦੱਸਿਆ ਕਿ ਭੂਚਾਲ ਲੱਗਭਗ ਪੂਰੇ ਟਾਪੂ ਵਿਚ ਕਈ ਸੈਕੰਡ ਤੱਕ ਮਹਿਸੂਸ ਕੀਤਾ ਗਿਆ। ਭੂਚਾਲ ਦਾ ਝਟਕਾ ਕਿਊਬਾ ਵਿਚ ਵੀ ਮਹਿਸੂਸ ਕੀਤਾ ਗਿਆ। ਹਵਾਈ ਦੇ ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਦੱਸਿਆ ਕਿ ਭੂਚਾਲ ਦੇ ਕੇਂਦਰ ਦੇ 300 ਕਿਲੋਮੀਟਰ ਦੇ ਦਾਇਰੇ ਵਿਚ ਜਿਹੜਾ ਤੱਟ ਹੈ ਉਹਨਾਂ 'ਤੇ ਸੁਨਾਮੀ ਦੀਆਂ ਭਿਆਨਕ ਲਹਿਰਾਂ ਉਠ ਸਕਦੀਆਂ ਹਨ।

Vandana

This news is Content Editor Vandana