ਈਰਾਨ ਪਹੁੰਚੇ ਜੈਸ਼ੰਕਰ, ਚਾਬਹਾਰ ਬੰਦਰਗਾਹ ਸੰਪਰਕ ਤੇ ਵਪਾਰ ਸਬੰਧ ਵਧਾਉਣ ’ਤੇ ਕੀਤੀ ਗੱਲਬਾਤ

01/17/2024 10:19:43 AM

ਤਹਿਰਾਨ (ਭਾਸ਼ਾ) - ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਇਥੇ ਆਪਣੇ ਈਰਾਨ ਦੇ ਹਮਰੁਤਬਾ ਹੁਸੈਨ ਅਮੀਰ-ਅਬਦੁੱਲਾਹੀਅਨ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਦੋਪੱਖੀ ਸੰਬੰਧਾਂ ਨੂੰ ਹੋਰ ਵਿਕਸਤ ਕਰਨ ’ਤੇ ਚਰਚਾ ਕੀਤੀ ਅਤੇ ਖੇਤਰੀ ਤੇ ਅੰਤਰਰਾਸ਼ਟਰੀ ਵਿਕਾਸ ਦੀ ਸਮੀਖਿਆ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੀ ਹੱਡ ਚੀਰਵੀਂ ਠੰਡ 'ਚ ਭਾਰਤੀ ਡਰਾਈਵਰ ਬਣਿਆ ਮਸੀਹਾ, ਬੇਘਰੇ ਲੋਕਾਂ ਦੀ ਕਰ ਰਿਹੈ ਮਦਦ

ਜੈਸ਼ੰਕਰ ਨੇ ਈਰਾਨ ਦੇ ਸੜਕ ਤੇ ਸ਼ਹਿਰੀ ਵਿਕਾਸ ਮੰਤਰੀ ਮੇਹਰਦਾਦ ਬਜਰਪਾਸ਼ ਨਾਲ ਮੁਲਾਕਾਤ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਮੁਲਾਕਾਤ ਦੇ ਦੌਰਾਨ ਦੋਵਾਂ ਧਿਰਾਂ ਨੇ ਰਣਨੀਤਿਕ ਤੌਰ ’ਤੇ ਮਹੱਤਵਪੂਰਨ ਚਾਬਹਾਰ ਬੰਦਰਗਾਹ ਉਤੇ ਲੰਬੇ ਸਮੇਂ ਦਾ ਸਹਿਯੋਗੀ ਢਾਂਚਾ ਸਥਾਪਿਤ ਕਰਨ ’ਤੇ ਵਿਸਥਾਰਤ ਅਤੇ ‘ਸਾਰਥਿਕ’ ਚਰਚਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

sunita

This news is Content Editor sunita