ਜੈਸ਼ੰਕਰ ਨੇ ਸਲੋਵੇਨੀਆ ''ਚ ਯੂਰੋਪੀ ਸੰਘ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਕੀਤਾ ਸੰਬੋਧਿਤ

09/04/2021 3:58:17 AM

ਬਲੇਡ (ਸਲੋਵੇਨੀਆ) - ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਇੱਥੇ ਯੂਰੋਪੀ ਸੰਘ (ਈ.ਯੂ.) ਦੇ ਵਿਦੇਸ਼ ਮੰਤਰੀਆਂ ਦੀ ‘ਜਿਮਨਿਚ ਮੀਟਿੰਗ' ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਹਿੰਦ-ਪ੍ਰਸ਼ਾਂਤ, ਅਫਗਾਨਿਸਤਾਨ ਦੀ ਸਥਿਤੀ ਅਤੇ ਭਾਰਤ-ਯੂਰੋਪੀ ਸੰਘ ਦੇ ਸਬੰਧਾਂ 'ਤੇ ‘‘ਵਿਆਪਕ ਚਰਚਾ'' ਹੋਈ। ਜੈਸ਼ੰਕਰ ਭਾਰਤ-ਯੂਰੋਪੀ ਸੰਘ ਦੇ ਸਬੰਧਾਂ ਨੂੰ ਵਧਾਉਣ ਅਤੇ ਦੁਵੱਲੀ ਗੱਲਬਾਤ ਲਈ ਸਲੋਵੇਨੀਆ, ਕ੍ਰੋਏਸ਼ੀਆ ਅਤੇ ਡੈਨਮਾਰਕ ਦੀ ਚਾਰ ਦਿਨਾਂ ਯਾਤਰਾ 'ਤੇ ਹਨ। 

ਇਹ ਵੀ ਪੜ੍ਹੋ - ਅਮਰੀਕਾ: ਇਮਾਰਤ ਨਾਲ ਟਕਰਾਇਆ ਛੋਟਾ ਜਹਾਜ਼, ਹੋਈਆਂ 4 ਮੌਤਾਂ

ਜੈਸ਼ੰਕਰ ਨੇ ਟਵੀਟ ਕੀਤਾ, ‘‘ਬਲੇਡ, ਸਲੋਵੇਨੀਆ ਵਿੱਚ ਯੂਰੋਪੀ ਸੰਘ ਦੇ ਵਿਦੇਸ਼ ਮੰਤਰੀਆਂ ਦੀ ਜਿਮਨਿਚ ਬੈਠਕ ਨੂੰ ਸੰਬੋਧਿਤ ਕੀਤਾ। ਹਿੰਦ-ਪ੍ਰਸ਼ਾਂਤ, ਅਫਗਾਨਿਸਤਾਨ ਅਤੇ ਭਾਰਤ-ਯੂਰੋਪੀ ਸੰਘ ਦੇ ਸਬੰਧਾਂ 'ਤੇ ਸਾਰਥਕ ਚਰਚਾ ਹੋਈ।  ਉਨ੍ਹਾਂ ਨੇ ਸੱਦੇ ਲਈ ਸਲੋਵੇਨੀਆ ਦੇ ਆਪਣੇ ਹਮਰੁਤਬਾ ਐਂਜੇ ਲੋਗਰ ਨੂੰ ਧੰਨਵਾਦ ਦਿੱਤਾ। ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕ੍ਰੋਏਸ਼ੀਆ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਂਕੋਵਿਕ ਨਾਲ ਮੁਲਾਕਾਤ ਕੀਤੀ ਅਤੇ ਫਾਰਮਾ, ਡਿਜੀਟਲ ਅਤੇ ਬੁਨਿਆਦੀ ਢਾਂਚੇ ਸਹਿਤ ਦੁਵੱਲੇ ਸਹਿਯੋਗ ਨੂੰ ਹੋਰ ਵਿਸਥਾਰਿਤ ਕਰਨ ਦੇ ਮੌਕਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ  ਕ੍ਰੋਏਸ਼ੀਆ ਦੀ ਰਾਜਧਾਨੀ ਜਗਰੇਬ ਵਿੱਚ ਉਨ੍ਹਾਂ ਦਾ ਸਵਾਗਤ ਕਰਨ ਲਈ ਪਲੇਂਕੋਵਿਕ ਨੂੰ ਧੰਨਵਾਦ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਅਫਗਾਨਿਸਤਾਨ ਦੀ ਸਥਿਤੀ ਸਮੇਤ ਵੱਖ-ਵੱਖ ਵਿਸ਼ਵ ਮੁੱਦਿਆਂ 'ਤੇ ਵੀ ਚਰਚਾ ਕੀਤੀ। ਜੈਸ਼ੰਕਰ ਸਲੋਵੇਨੀਆ ਦੀ ਦੋ ਦਿਨਾਂ ਯਾਤਰਾ ਤੋਂ ਬਾਅਦ ਕ੍ਰੋਏਸ਼ੀਆ ਪੁੱਜੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati