ਲਾਹੌਰ ''ਚ ਤੋੜਿਆ ਗਿਆ ਇਤਿਹਾਸਕ ਜੈਨ ਮੰਦਰ

02/12/2016 2:29:12 PM


ਲਾਹੌਰ— ਪਾਕਿਸਤਾਨ ਦੇ ਲਾਹੌਰ ਵਿਚ ਮੈਟਰੋ ਪ੍ਰਾਜੈਕਟ ਲਈ ਇਤਿਹਾਸਕ ਜੈਨ ਮੰਦਰ ਨੂੰ ਤੋੜ ਦਿੱਤਾ ਗਿਆ, ਜਿਸ ''ਤੇ ਵਿਵਾਦ ਖੜ੍ਹਾ ਹੋ ਗਿਆ। ਪੰਜਾਬ ਸੂਬੇ ਦੇ ਵਿਰੋਧ ਦੇ ਖਿਲਾਫ ਨੇਤਾ ਮਿਆਂ ਮਹਿਮੂਦ ਉਰ ਰਸ਼ੀਦ ਨੇ ਇਸ ਮਾਮਲੇ ਵਿਚ ਜਾਂਚ ਕਮੇਟੀ ਬਿਠਾਉਣ ਦੀ ਮੰਗ ਕੀਤੀ ਹੈ। 
ਮਹਿਮੂਦ ਉਨ ਰਸ਼ੀਦ ਨੇ ਜੈਨ ਮੰਦਰ ਡਿਗਾਏ ਜਾਣ ਦਾ ਸਖਤ ਵਿਰੋਧ ਜਤਾਉਂਦੇ ਹੋਏ ਕਿਹਾ ਕਿ ਸਰਕਾਰ ਨੂੰ ਜੈਨ ਮੰਦਰ ਡਿਗਾਉਣ ਦੀ ਲੋੜ ਨਹੀਂ ਸੀ। ਬੁੱਧਵਾਰ ਨੂੰ ਪਾਕਿਸਤਾਨ ਅਧਿਕਾਰਤ ਪੰਜਾਬ ਦੀ ਸਰਕਾਰ ਨੇ ਆਰੇਂਜ ਲਾਈਨ ਮੈਟਰੋ ਪ੍ਰਾਜੈਕਟ ਲਈ ਜੈਨ ਮੰਦਰ ਡਿਗਾਉਣ ਦਾ ਹੁਕਮ ਦਿੱਤਾ ਸੀ। ਇੰਨਾਂ ਨਹੀਂ ਜੈਨ ਮੰਦਰ ਕੰਪਲੈਕਸ ਨੇੜੇ ਮਹਾਰਾਜ ਬਿਲਡਿੰਗ ਅਤੇ ਕਪੂਰਥਲਾ ਹਾਊਸ ਨੂੰ ਵੀ ਸਰਕਾਰ ਦੇ ਹੁਕਮ ਤੋਂ ਬਾਅਦ ਡਿਗਾ ਦਿੱਤਾ ਗਿਆ। 
ਮਹਿਮੂਦ ਰਸ਼ੀਦ ਨੇ ਕਿਹਾ ਕਿ ਮੈਟਰੋ ਪ੍ਰਾਜੈਕਟ ਬਹੁਤ ਮਹੱਤਵਪੂਰਨ ਹੈ ਪਰ ਇੱਥੇ ਦੀਆਂ ਇਤਿਹਾਸਕ ਇਮਾਰਤਾਂ ਨੂੰ ਵੀ ਬਚਾਉਣਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ। ਰਸ਼ੀਦ ਦੇ ਮੁਤਾਬਕ ਉਨ੍ਹਾਂ ਨੇ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਮੰਦਰ ਨੂੰ ਬਚਾਉਣ ਲਈ ਮੈਟਰੋ ਰੂਟ ਵਿਚ ਬਦਲਾਅ ਕੀਤਾ ਜਾ ਸਕਦਾ ਹੈ ਜਾਂ ਫਿਰ ਸੁਰੰਗ ਤਕਨੀਕ ਦੀ ਵਰਤੋਂ ਕਰਕੇ ਇਸ ਮੰਦਰ ਨੂੰ ਬਚਾਇਆ ਜਾ ਸਕਦਾ ਹੈ ਪਰ ਸਰਕਾਰ ਨੇ ਇਸ ਸੁਝਾਵਾਂ ਨੂੰ ਦਰਕਿਨਾਰ ਕਰਦੇ ਹੋਏ ਮੰਦਰ ਤੋੜ ਦਿੱਤਾ। ਜ਼ਿਕਰਯੋਗ ਹੈ ਕਿ 1992 ਵਿਚ ਕੁਝ ਲੋਕਾਂ ਨੇ ਬਾਬਰੀ ਮਸਜਿਦ ''ਤੇ ਹਮਲੇ ਦੇ ਵਿਰੋਧ ਵਿਚ ਜੈਨ ਮੰਦਰ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ।

Kulvinder Mahi

This news is News Editor Kulvinder Mahi