ਹਾਫਿਜ਼ ਸਈਦ ਅਤੇ ਹੋਰਨਾਂ ਵਿਰੁੱਧ ਇਸਤਗਾਸਾ ਧਿਰ ਦੇ ਗਵਾਹਾਂ ਨਾਲ ਜ਼ਿਰਹਾ ਮੁਕੰਮਲ

01/11/2020 1:24:30 AM

ਲਾਹੌਰ (ਭਾਸ਼ਾ)–ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਵਿਚ ਮੁੰਬਈ ਹਮਲਿਆਂ ਦੇ ਸਰਗਰਣਾ ਹਾਫਿਜ਼ ਸਈਦ ਅਤੇ ਉਸਦੇ ਤਿੰਨ ਸਹਿਯੋਗੀਆਂ ਵਿਰੁੱਧ ਅੱਤਵਾਦ ਦੇ ਵਿੱਤ ਪੋਸ਼ਣ ਮਾਮਲੇ ਵਿਚ ਇਸਤਗਾਸਾ ਪੱਖ ਦੇ ਗਵਾਹਾਂ ਨਾਲ ਜ਼ਿਰਹਾ ਪੂਰੀ ਹੋ ਗਈ ਹੈ। ਇਨ੍ਹਾਂ ਗਵਾਹਾਂ ਵਿਚ ਕੁਝ ਰੈਵੇਨਿਊ ਅਧਿਕਾਰੀ ਵੀ ਸ਼ਾਮਲ ਹਨ। ਅਦਾਲਤ ਦੇ ਇਕ ਅਧਿਕਾਰੀ ਨੇ 6 ਤੋਂ ਵੱਧ ਘੰਟਿਆਂ ਤੱਕ ਚੱਲੀ ਸੁਣਵਾਈ ਤੋਂ ਬਾਅਦ ‘ਭਾਸ਼ਾ’ ਨੂੰ ਦੱਿਸਆ ਕਿ ਉਪਰੋਕਤ ਅਦਾਲਤ ਵਿਚ ਸਈਦ ਅਤੇ ਉਸਦੇ ਸਹਿਯੋਗੀ ਹਾਫਿਜ਼ ਅਬਦੁੱਲ ਸਲਾਮ, ਮੁਹੰਮਦ ਅਸ਼ਰਫ ਅਤੇ ਬੂਫਰ ਇਕਬਾਲ ਵਿਰੁੱਧ ਅੱਤਵਾਦ ਦੇ ਵਿੱਤ ਪੋਸ਼ਣ ਦੇ ਦੋਸ਼ਾਂ ਵਿਚ ਜ਼ਿਰਹਾ ਪੂਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸਤਗਾਸਾ ਧਿਰ ਨੇ ਸਈਦ ਅਤੇ ਹੋਰਨਾਂ ਵਿਰੁੱਧ ਵੱਡੀ ਗਿਣਤੀ ਵਿਚ ਗਵਾਹ ਪੇਸ਼ ਕੀਤੇ।

Sunny Mehra

This news is Content Editor Sunny Mehra