ਕੈਨੇਡਾ ''ਚ ਸਿੱਖ ਵੱਖਵਾਦੀਆਂ ਨਾਲ ਸਬੰਧ ਨੂੰ ਲੈ ਕੇ ਜਗਮੀਤ ਸਿੰਘ ਦਾ ਵਿਰੋਧ

03/17/2018 2:23:29 AM

ਓਟਾਵਾ — ਕੈਨੇਡਾ 'ਚ ਅਗਲੇ ਸਾਲ (2019) ਹੋਣ ਵਾਲੀਆਂ ਚੋਣਾਂ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚੁਣੌਤੀ ਦੇਣ ਵਾਲੀ ਪਾਰਟੀ ਦੇ ਨੇਤਾ ਨੂੰ ਸਿੱਖ ਵੱਖਵਾਦੀਆਂ ਨਾਲ ਸਬੰਧ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ 2015 'ਚ ਇਕ ਆਜ਼ਾਦ ਸਿੱਖ ਦੇਸ਼ (ਖਾਲਿਸਤਾਨ) ਦੀ ਮੰਗ ਨੂੰ ਲੈ ਕੇ ਸੈਨ ਫ੍ਰਾਂਸਿਸਕੋ 'ਚ ਆਯੋਜਿਤ ਰੈਲੀ 'ਚ ਮੁੱਖ ਬੁਲਾਰੇ ਦੇ ਰੂਪ 'ਚ ਸ਼ਾਮਲ ਹੋਏ ਸਨ। ਮੀਡੀਆ ਰਿਪੋਰਟਾਂ 'ਚ ਇਹ ਗੱਲ ਕਹੀ ਗਈ ਹੈ। ਸਟੇਜ 'ਤੇ ਜਗਮੀਤ ਦੇ ਪਿੱਛੇ ਜਰਨੈਲ ਸਿੰਘ ਦਾ ਇਕ ਵੱਡਾ ਪੋਸਟਰ ਲੱਗਾ ਹੋਇਆ ਸੀ।
ਕੈਨੇਡੀਆਈ ਮੀਡੀਆ ਮੁਤਾਬਕ ਪੰਜਾਬੀ 'ਚ ਦਿੱਤੇ ਗਏ ਆਪਣੇ ਭਾਸ਼ਣ 'ਚ ਜਗਮੀਤ ਨੇ ਭਾਰਤ 'ਤੇ ਦਰਬਾਰ ਸਾਹਿਬ ਹਮਲੇ 'ਚ ਸਿੱਖਾਂ ਖਿਲਾਫ ਕਤਲੇਆਮ ਦਾ ਦੋਸ਼ ਲਾਇਆ ਸੀ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਜਗਮੀਤ 2016 'ਤ ਬ੍ਰਿਟੇਨ ਸਥਿਤ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵੱਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਵੀ ਸ਼ਾਮਲ ਹੋਏ ਸਨ, ਜਿਹੜਾ ਇਕ ਆਜ਼ਾਦ ਖਾਲਿਸਤਾਨ ਦੀ ਵਕਾਲਤ ਕਰਦਾ ਰਿਹਾ ਹੈ।
ਉਥੇ ਫਰਵਰੀ 'ਚ ਜਗਮੀਤ ਨੇ ਸਿੱਖ ਲਿਬਰਲ ਸਰਕਾਰ ਦੇ ਮੰਤਰੀਆਂ ਦਾ ਬਚਾਅ ਕੀਤਾ ਸੀ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਸਬੰਧ 'ਚ 1986 'ਚ ਇਕ ਭਾਰਤੀ ਅਧਿਕਾਰੀ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਕੈਨੇਡੀਆਈ ਸ਼ਖਸ ਦੇ ਨਾਲ ਫੋਟੋ ਖਿਚਾਈ ਸੀ। ਜ਼ਿਕਰਯੋਗ ਹੈ ਕਿ 2016 'ਚ ਮਰਦਮਸ਼ੁਮਾਰੀ ਮੁਤਾਬਕ, ਕੈਨੇਡੀਆਈ ਸਿੱਖਾਂ ਦੀ ਗਿਣਤੀ ਲਗਭਗ 5 ਲੱਖ ਹੈ, ਜਿਹੜੀ ਕਿ ਦੇਸ਼ ਦੀ ਕੁਲ ਆਬਾਦੀ ਦਾ ਸਿਰਫ 1.4 ਫੀਸਦੀ ਹੈ। ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਵੀ ਸਿੱਖ ਵੱਖਵਾਦੀਆਂ ਨੂੰ ਲੈ ਕੇ ਨਰਮ ਪੱਖ ਰੱਖਣ ਦੇ ਦੋਸ਼ ਲੱਗਦੇ ਰਹੇ ਹਨ।