ਜੈਕ ਮਾ ਨੇ ਜਾਪਾਨ ਦੇ ਸਾਫਟਬੈਂਕ ਦੇ ਬੋਰਡ ਤੋਂ ਦਿੱਤਾ ਅਸਤੀਫਾ

05/18/2020 3:10:42 PM

ਟੋਕੀਓ (ਭਾਸ਼ਾ) : ਚੀਨੀ ਅਰਬਪਤੀ ਜੈਕ ਮਾ ਨੇ ਜਾਪਾਨ ਦੇ ਸਾਫਟਬੈਂਕ ਗਰੁੱਪ ਕਾਰਪੋਰੇਸ਼ਨ ਦੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਜੋਖਮਪੂਰਣ ਨਿਵੇਸ਼ ਨੂੰ ਲੈ ਕੇ ਸੰਘਰਸ਼ਪੂਰਣ ਹਲਾਤਾਂ ਦੇ ਕਾਰਨ ਮਾ ਨੇ ਅਸਤੀਫਾ ਦਿੱਤਾ ਹੈ। ਟੋਕੀਓ ਸਥਿਤ ਸਾਫਟਬੈਂਕ ਨੇ ਵਿੱਤੀ ਨਤੀਜਿਆਂ ਨੂੰ ਜਾਰੀ ਕਰਨ ਤੋਂ ਪਹਿਲਾਂ ਸੋਮਵਾਰ ਨੂੰ ਜੈਕ ਮਾ ਦੇ ਅਸਤੀਫੇ ਦੀ ਘੋਸ਼ਣਾ ਕੀਤੀ। ਹਾਲਾਂਕਿ, ਕੰਪਨੀ ਨੇ ਉਨ੍ਹਾਂ ਦੇ ਅਸਤੀਫੇ ਦੀ ਵਜ੍ਹਾ ਨਹੀਂ ਦੱਸੀ।

ਚੀਨ ਦੀ ਪ੍ਰਮੁੱਖ ਈ-ਕਾਮਰਸ ਕੰਪਨੀ ਅਲੀਬਾਬਾ ਦੇ ਸਹਿ- ਸੰਸਥਾਪਕ ਮਾ ਨੇ ਹਾਲ ਹੀ ਵਿਚ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ ਲੜਾਈ ਵਿਚ ਮਦਦ ਲਈ ਮਾਸਕ ਅਤੇ ਜਾਂਚ ਕਿੱਟਾਂ ਦਾਨ ਦੇਣ ਵਰਗੇ ਕਈ ਲੋਕ ਭਲਾਈ ਦੇ ਕੰਮ ਕੀਤੇ ਹਨ। ਸਾਫਟਬੈਂਕ ਨੇ ਬੋਰਡ ਵਿਚ ਤਿੰਨ ਨਵੇਂ ਮੈਬਰਾਂ ਦੀ ਘੋਸ਼ਣਾ ਕੀਤੀ, ਜਿਨ੍ਹਾਂ ਵਿਚ ਸਾਫਟਬੈਂਕ ਦੇ ਮੁੱਖ ਵਿੱਤੀ ਅਧਿਕਾਰੀ ਯੋਸ਼ਿਮਿਤਸੁ ਗੋਟੋ ਅਤੇ ਵਾਸੇਦਾ ਯੂਨੀਵਰਸਿਟੀ ਦੇ ਪ੍ਰੋਫੈਸਰ ਯੁਕੋ ਕਵਾਮੋਟੋ ਸ਼ਾਮਲ ਹਨ। ਸਾਫਟਬੈਂਕ ਨੇ ਅਲੀਬਾਬਾ ਵਿਚ ਕਾਫ਼ੀ ਨਿਵੇਸ਼ ਕੀਤਾ ਹੈ। ਮਾ 2007 ਵਿਚ ਸਾਫਟਬੈਂਕ ਦੇ ਬੋਰਡ ਵਿਚ ਸ਼ਾਮਲ ਹੋਏ ਸਨ ਅਤੇ ਸਾਫਟਬੈਂਕ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਮਾਸਾਯੌਸ਼ੀ ਸੋਨ  ਦੇ ਨਾਲ ਉਨ੍ਹਾਂ ਦੇ ਕਰੀਬੀ ਸੰਬੰਧ ਹਨ।

cherry

This news is Content Editor cherry